ਮੂਰਤੀਆਂ, ਸਤੰਭ, ਪੱਥਰ... ਅਯੁੱਧਿਆ ''ਚ ਰਾਮ ਜਨਮ ਭੂਮੀ ''ਤੇ ਖੁਦਾਈ ਦੌਰਾਨ ਮਿਲੇ ਪ੍ਰਾਚੀਨ ਮੰਦਰ ਦੇ ਅਵਸ਼ੇਸ਼

Thursday, Sep 14, 2023 - 02:59 AM (IST)

ਮੂਰਤੀਆਂ, ਸਤੰਭ, ਪੱਥਰ... ਅਯੁੱਧਿਆ ''ਚ ਰਾਮ ਜਨਮ ਭੂਮੀ ''ਤੇ ਖੁਦਾਈ ਦੌਰਾਨ ਮਿਲੇ ਪ੍ਰਾਚੀਨ ਮੰਦਰ ਦੇ ਅਵਸ਼ੇਸ਼

ਨੈਸ਼ਨਲ ਡੈਸਕ : ਅਯੁੱਧਿਆ 'ਚ ਭਗਵਾਨ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੰਦਰ ਦੀ ਹੇਠਲੀ ਮੰਜ਼ਿਲ ਦਾ ਕੰਮ ਪੂਰਾ ਹੋ ਚੁੱਕਾ ਹੈ। ਪਹਿਲੀ ਮੰਜ਼ਿਲ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅਗਲੇ ਸਾਲ ਜਨਵਰੀ ਦੇ ਤੀਜੇ ਹਫ਼ਤੇ ਮੰਦਰ 'ਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਭ ਦੇ ਵਿਚਾਲੇ ਖੁਦਾਈ ਦੌਰਾਨ ਇਕ ਪ੍ਰਾਚੀਨ ਮੰਦਰ ਦੇ ਅਵਸ਼ੇਸ਼ ਮਿਲੇ ਹਨ। ਇਸ ਵਿੱਚ ਬਹੁਤ ਸਾਰੀਆਂ ਮੂਰਤੀਆਂ ਅਤੇ ਸਤੰਭ ਸ਼ਾਮਲ ਹਨ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਬੁੱਧਵਾਰ ਸੋਸ਼ਲ ਮੀਡੀਆ 'ਐਕਸ' 'ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਫਿਲਹਾਲ ਰਾਮ ਮੰਦਰ ਦੀ ਪਹਿਲੀ ਮੰਜ਼ਿਲ ਦਾ ਨਿਰਮਾਣ ਕੰਮ ਪੂਰਾ ਹੋਣ ਦੇ ਨੇੜੇ ਹੈ।

ਇਹ ਵੀ ਪੜ੍ਹੋ : ਇਸ ਦੇਸ਼ ਦੀ ਸੰਸਦ 'ਚ ਰੱਖੀ ਗਈ ਏਲੀਅਨ ਦੀ Dead Body, 1000 ਸਾਲ ਪੁਰਾਣੀਆਂ ਲਾਸ਼ਾਂ ਦੇਖ ਉੱਡ ਜਾਣਗੇ ਹੋਸ਼

PunjabKesari

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਮੰਦਰ ਦੀ ਉਸਾਰੀ ਦੌਰਾਨ ਖੁਦਾਈ ਦੌਰਾਨ ਮਿਲੀਆਂ ਚੀਜ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦਰਜਨ ਤੋਂ ਵੱਧ ਮੂਰਤੀਆਂ, ਸਤੰਭ, ਪੱਥਰ ਆਦਿ ਸ਼ਾਮਲ ਹਨ। ਇਨ੍ਹਾਂ ਚੱਟਾਨਾਂ 'ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉੱਕਰੀਆਂ ਹੋਈਆਂ ਹਨ। ਫੋਟੋ ਵਿੱਚ ਮੰਦਰਾਂ 'ਚ ਸਥਾਪਤ ਥੰਮ੍ਹ ਵੀ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਖੁਦਾਈ ਦੌਰਾਨ ਮਿਲੇ ਇਨ੍ਹਾਂ ਅਵਸ਼ੇਸ਼ਾਂ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰਾਮਲੱਲਾ ਦੇ ਵਿਸ਼ਾਲ ਮੰਦਰ 'ਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਝਟਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਟਿੱਕਾ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰੰਧਾਵਾ BJP 'ਚ ਸ਼ਾਮਲ

PunjabKesari

ਦੱਸ ਦਈਏ ਕਿ ਜਦੋਂ ਮੰਦਰ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਕਰੀਬ 40 ਤੋਂ 50 ਫੁੱਟ ਦੀ ਖੁਦਾਈ ਕੀਤੀ ਗਈ ਸੀ। ਇਹ ਸਾਰੀਆਂ ਵਸਤੂਆਂ ਮੰਦਰ ਕੰਪਲੈਕਸ ਦੀ ਖੁਦਾਈ ਦੌਰਾਨ ਮਿਲੀਆਂ ਹਨ, ਜਿਸ ਨਾਲ ਹਿੰਦੂ ਪੱਖ ਦੇ ਦਾਅਵੇ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਏਐੱਸਆਈ ਦੇ ਸਰਵੇਖਣ ਵਿੱਚ ਕਈ ਵਸਤੂਆਂ ਵੀ ਪਾਈਆਂ ਗਈਆਂ। ਅਦਾਲਤ ਨੇ ਮੰਦਰ-ਮਸਜਿਦ ਮਾਮਲੇ ਦੀ ਸੁਣਵਾਈ ਦੌਰਾਨ ਇਨ੍ਹਾਂ ਦਾ ਨੋਟਿਸ ਵੀ ਲਿਆ ਸੀ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News