ਸੰਸਦ ਮੈਂਬਰ ''ਤੇ ਬਿਜਲੀ ਚੋਰੀ ਦਾ ਦੋਸ਼, ਲੱਗਾ 1.91 ਕਰੋੜ ਦਾ ਜੁਰਮਾਨਾ

Friday, Dec 20, 2024 - 04:47 PM (IST)

ਸੰਸਦ ਮੈਂਬਰ ''ਤੇ ਬਿਜਲੀ ਚੋਰੀ ਦਾ ਦੋਸ਼, ਲੱਗਾ 1.91 ਕਰੋੜ ਦਾ ਜੁਰਮਾਨਾ

ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਦੀਪਾ ਸਰਾਏ ਮੁਹੱਲੇ 'ਚ ਲੋਕ ਸਭਾ ਸੰਸਦ ਮੈਂਬਰ ਜਿਆ ਉਰ ਰਹਿਮਾਨ ਬਰਕ ਦੀ ਰਿਹਾਇਸ਼ ਦੇ ਬਾਹਰ ਬਣੀਆਂ ਪੌੜੀਆਂ ਨੂੰ ਸ਼ੁੱਕਰਵਾਰ ਨੂੰ ਬੁਲਡੋਜ਼ਰ ਨੇ ਡਿੱਗਾ ਦਿੱਤਾ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਿਖਾਇਆ ਗਿਆ। ਇਸ ਤੋਂ ਪਹਿਲਾਂ ਬਿਜਲੀ ਵਿਭਾਗ ਨੇ ਸੰਭਲ ਤੋਂ ਲੋਕ ਸਭਾ ਮੈਂਬਰ ਜਿਆ ਉਰ ਰਹਿਮਾਨ 'ਤੇ ਬਿਜਲੀ ਚੋਰੀ ਦੇ ਦੋਸ਼ 'ਚ 1.91 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ ਅਤੇ ਬਿਜਲੀ ਚੋਰੀ ਲਈ ਉਨ੍ਹਾਂ ਦੀ ਰਿਹਾਇਸ਼ ਦੀ ਬਿਜਲੀ ਵੀ ਕੱਟ ਦਿੱਤੀ ਹੈ। 

ਇਕ ਅਧਿਕਾਰੀ ਨੇ ਕਿਹਾ ਕਿ ਸੰਸਦ ਮੈਂਬਰ ਖਿਲਾਫ ਵੀਰਵਾਰ ਨੂੰ ਬਿਜਲੀ ਐਕਟ, 2003 ਦੀ ਧਾਰਾ 135 ਤਹਿਤ ਬਿਜਲੀ ਚੋਰੀ ਦੇ ਦੋਸ਼ ਵਿਚ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਮਗਰੋਂ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਬਿਜਲੀ ਵਿਭਾਗ ਨੇ ਸੰਸਦ ਮੈਂਬਰ 'ਤੇ 1.91 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਬਿਜਲੀ ਵਿਭਾਗ ਨੇ ਇਲਾਕੇ ਵਿਚ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਵਿਚਾਲੇ ਵੀਰਵਾਰ ਸਵੇਰੇ ਬਰਕ ਦੀ ਰਿਹਾਇਸ਼ 'ਤੇ ਨਿਰੀਖਣ ਸ਼ੁਰੂ ਕੀਤਾ ਸੀ। 

ਬਿਜਲੀ ਵਿਭਾਗ ਦੇ ਸਬ-ਡਿਵੀਜ਼ਨਲ ਅਧਿਕਾਰੀ ਸੰਤੋਸ਼ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਸੰਸਦ ਮੈਂਬਰ ਦੀ ਰਿਹਾਇਸ਼ 'ਤੇ ਦੋ-ਦੋ ਕਿਲੋਵਾਟ ਦੇ ਦੋ ਕੁਨੈਕਸ਼ਨ ਅਤੇ 10 ਕਿਲੋਵਾਟ ਦਾ ਸੋਲਰ ਪੈਨਲ ਲੱਗਾ ਹੋਇਆ ਹੈ। ਬਿਜਲੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ 'ਚ 'ਸਮਾਰਟ ਮੀਟਰ' ਲਗਾਏ ਗਏ ਸਨ। ਮੀਟਰ ਨੇ ਪਿਛਲੇ ਛੇ ਮਹੀਨਿਆਂ ਵਿਚ ਜ਼ੀਰੋ ਯੂਨਿਟ ਖਪਤ ਦਰਸਾਈ ਹੈ।


author

Tanu

Content Editor

Related News