ਬਿਜਲੀ ਦਾ ਬਿੱਲ 4 ਲੱਖ ਰੁਪਏ ਪਰ ਮਹੀਨੇ ਦੇ 425 ਰੁਪਏ ਅਦਾ ਕਰ ਰਹੇ ਹਨ ''ਵੱਡੇ ਸਾਹਿਬ''

11/07/2019 4:58:02 PM

ਦੇਹਰਾਦੂਨ—  ਉੱਤਰਾਖੰਡ ਪਾਵਰ ਕਾਰਪੋਰੇਸ਼ਨ ਲਿਮਟਿਡ (ਯੂ.ਪੀ.ਸੀ.ਐੱਲ.) ਦੇ ਜਨਰਲ ਮੈਨੇਜਰ (ਵੱਡੇ ਸਾਹਿਬ) ਸੀ.ਕੇ ਟਮਟਾ ਦਾ ਬਿਜਲੀ ਦਾ ਬਿੱਲ 4 ਲੱਖ ਰੁਪਏ ਹੈ ਪਰ ਉਹ ਮਹੀਨੇ ਸਿਰਫ 425 ਰੁਪਏ ਦੀ ਹੀ ਅਦਾਇਗੀ ਕਰ ਰਹੇ ਹਨ। ਇਸ ਸਬੰਧੀ ਉੱਤਰਾਖੰਡ ਹਾਈ ਕੋਰਟ 'ਚ ਦਾਇਰ ਹੋਈ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਮਾਨਯੋਗ ਜੱਜਾਂ ਨੇ ਸੀ.ਕੇ ਟਮਟਾ ਨੂੰ ਤਿੱਖੀ ਝਾੜ ਪਾਈ। ਹਾਈ ਕੋਰਟ 'ਚ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਟਮਟਾ ਦੇ ਨਾਲ ਨਾਲ ਕਾਰਪੋਰੇਸ਼ਨ ਦੇ ਬਹੁਤ ਸਾਰੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਿੱਲ ਦੀ ਅਦਾਇਗੀ ਕਰਨ 'ਚ ਗੜਬੜ ਕਰਦੇ ਹਨ। ਇਸ 'ਚ ਇਹ ਵੀ ਕਿਹਾ ਗਿਆ ਕਿ ਰਿਟਾਇਰ ਹੋਣ ਤੋਂ ਬਾਅਦ ਵੀ ਲੋਕ ਬਿੱਲ ਦੀ ਅਦਾਇਗੀ ਨਹੀਂ ਕਰਨਾ ਚਾਹੁੰਦੇ ਹਨ।

ਮਾਨਯੋਗ ਜੱਜ ਰਮੇਸ਼ ਅਤੇ ਆਲੋਕ ਕੁਮਾਰ ਨੇ ਬਿਜਲੀ ਦੀ ਇਸ ਚੋਰੀ 'ਤੇ ਨਰਾਜ਼ਗੀ ਪ੍ਰਗਟਾਈ। ਸ਼ਿਕਾਇਤ ਮੁਤਾਬਰ ਟਮਟਾ ਦੇ ਘਰ 2005 'ਚ ਮੀਟਰ ਲਾਇਆ ਗਿਆ ਸੀ ਪਰ ਇਸ ਦੀ ਰੀਡਿੰਗ ਲੈਣ ਦਾ ਕੰਮ 2015 'ਚ ਸ਼ੁਰੂ ਹੋਇਆ। ਯੂ.ਪੀ.ਸੀ.ਐੱਲ. 100 ਯੂਨਿਟ ਤੱਕ ਦੇ ਬਿੱਲ ਲਈ 2.75 ਰੁਪਏ ਅਤੇ ਉਸ ਦੇ ਉੱਪਰ 400 ਯੂਨਿਟ ਤੱਕ 5.65 ਰੁਪਏ ਪ੍ਰਤੀ ਯੂਨਿਟ ਚਾਰਜ ਕਰਦਾ ਹੈ। ਬਿੱਲ ਵਧ ਆਉਣ 'ਤੇ 'ਵੱਡੇ ਸਾਹਿਬ' ਨੇ ਆਪਣੇ ਵੱਲੋਂ ਹੀ ਬਣਾਈਆਂ ਕਿਸ਼ਤਾਂ ਮੁਤਾਬਕ 425 ਰੁਪਏ ਮਹੀਨੇ ਦੇ ਹਿਸਾਬ ਨਾਲ ਅਦਾਇਗੀ ਸ਼ੁਰੂ ਕੀਤੀ।


DIsha

Content Editor

Related News