ਝੌਂਪੜੀ ’ਚ ਰਹਿਣ ਵਾਲੇ ਦਾ ਬਿਜਲੀ ਬਿੱਲ ਆਇਆ 46 ਲੱਖ

11/14/2019 1:40:48 AM

ਬਾਗਪਤ — ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਵਿਚ ਇਕ ਝੌਂਪੜੀ ਵਿਚ ਰਹਿਣ ਵਾਲੇ ਮਜ਼ਦੂਰ ਦਾ ਬਿਜਲੀ ਦਾ ਬਿੱਲ 46 ਲੱਖ ਰੁਪਏ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਝੌਂਪੜੀ ਵਿਚ ਸਿਰਫ ਇਕ ਬਲਬ ਹੀ ਜਗਦਾ ਹੈ। ਇਹੀ ਨਹੀਂ ਬਿਜਲੀ ਵਿਭਾਗ ਨੇ ਉਸ ਦੀ ਝੌਂਪੜੀ ਦਾ ਪਾਵਰ ਕੁਨੈਕਸ਼ਨ ਵੀ ਕੱਟ ਦਿੱਤਾ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸੇ ਪਰਿਵਾਰ ਨੂੰ 37 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ ਸੀ। ਫਿਲਹਾਲ ਅਧਿਕਾਰੀ ਬਿੱਲ ਨੂੰ ਸਹੀ ਕਰਵਾਉਣ ਅਤੇ ਬਿਜਲੀ ਦਾ ਕੁਨੈਕਸ਼ਨ ਜੋੜਨ ਦੀ ਗੱਲ ਕਹਿ ਰਹੇ ਹਨ। ਯਸ਼ਪਾਲ ਨੇ ਦੱਸਿਆ ਕਿ ਮੈਂ ਦੋ ਸਾਲ ਪਹਿਲਾਂ 'ਸੌਭਾਗਯਾ ਯੋਜਨਾ' ਦੇ ਤਹਿਤ ਬਿਜਲੀ ਕੁਨੈਕਸ਼ਨ ਲਿਆ ਸੀ ਜਿਸ ਵਿਚ ਇਕ ਕਿਲੋਵਾਟ ਬਿਜਲੀ ਮੁਫਤ ਸੀ ਪਰ 2 ਨਵੰਬਰ ਨੂੰ 46 ਲੱਖ ਦਾ ਬਿੱਲ ਆ ਗਿਆ।


Inder Prajapati

Content Editor

Related News