ਬਿਜਲੀ ਦਾ ਬਿੱਲ ਨਹੀਂ ਕਰਵਾਇਆ ਜਮ੍ਹਾਂ, ਹੁਣ ਹੋਵੇਗੀ ਕਾਰਵਾਈ

Thursday, Oct 03, 2024 - 06:40 PM (IST)

ਸੰਤੋਸ਼ਗੜ੍ਹ : ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਨੇ ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ ਬਿਜਲੀ ਖਪਤਕਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਪੱਕੇ ਤੌਰ 'ਤੇ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬਿਜਲੀ ਬੋਰਡ ਦੇ ਸਹਾਇਕ ਇੰਜਨੀਅਰ ਹਰੀ ਮਹਿੰਦਰ ਮੋਹਨ ਨੇ ਦੱਸਿਆ ਕਿ ਸੰਤੋਸ਼ਗੜ੍ਹ ਬਿਜਲੀ ਸਬ-ਡਵੀਜ਼ਨ ਅਧੀਨ ਪੈਂਦੇ 4 ਬਿਜਲੀ ਸੈਕਸ਼ਨਾਂ ਨਾਂਗੜਾ, ਜਨਕੌਰ, ਅਜੌਲੀ ਅਤੇ ਸੰਤੋਸ਼ਗੜ੍ਹ ਦੇ 13 ਹਜ਼ਾਰ ਤੋਂ ਵੱਧ ਬਿਜਲੀ ਖਪਤਕਾਰਾਂ ਵਿੱਚੋਂ 2800 ਖਪਤਕਾਰਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਬਿਜਲੀ ਬਿੱਲ ਦੇ ਕਰੀਬ 30 ਲੱਖ ਰੁਪਏ ਜਮ੍ਹਾ ਨਹੀਂ ਕਰਵਾਏ।

ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ

ਬਿਜਲੀ ਬੋਰਡ ਦੇ ਸਹਾਇਕ ਇੰਜਨੀਅਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਹੜੇ ਖ਼ਪਤਕਾਰਾਂ ਨੇ ਆਪਣੇ ਬਿਜਲੀ ਦੇ ਬਿੱਲ ਜਮ੍ਹਾ ਨਹੀਂ ਕਰਵਾਏ, ਉਹ ਖਪਤਕਾਰ ਆਪਣੇ ਬਿਜਲੀ ਦੇ ਬਕਾਇਆ ਬਿੱਲ 9 ਅਕਤੂਬਰ ਤੱਕ ਜਮ੍ਹਾ ਕਰਵਾ ਦੇਣ। ਜੇਕਰ ਉਕਤ ਲੋਕ ਅਜਿਹਾ ਨਹੀਂ ਕਰਦੇ ਤਾਂ ਬੋਰਡ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਪੱਕੇ ਤੌਰ 'ਤੇ ਕੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਈਨ ਸਟਾਫ਼ ਦੀ ਘਾਟ ਕਾਰਨ ਹੋਰ ਨੋਟਿਸ ਜਾਰੀ ਨਹੀਂ ਕੀਤੇ ਜਾਣਗੇ।

ਇਹ ਵੀ ਪੜ੍ਹੋ - ਚੋਣ ਰੈਲੀ 'ਚ ਬੁਲਡੋਜ਼ਰ ਤੋਂ ਨੋਟਾਂ ਦੀ ਬਰਸਾਤ, ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News