ਮਮਤਾ ਨੇ ਮੋਦੀ ਨੂੰ ਲਿਖੀ ਚਿੱਠੀ, ਸੰਸਦ ’ਚ ਲੋਕ ਵਿਰੋਧੀ ਬਿਜਲੀ ਬਿੱਲ ਲਿਆਉਣ ਦਾ ਵਿਰੋਧ
Sunday, Aug 08, 2021 - 04:02 AM (IST)
ਕੋਲਕਾਤਾ - ਕੇਂਦਰ ਸਰਕਾਰ ਵਲੋਂ ਸੰਸਦ ’ਚ ਬਿਜਲੀ (ਸੋਧ) ਬਿੱਲ 2020 ਪੇਸ਼ ਕਰਨ ਦੇ ਲੋਕ ਵਿਰੋਧੀ ਕਦਮ ਦਾ ਵਿਰੋਧ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਇਸ ਬਿੱਲ ’ਤੇ ਅੱਗੇ ਨਾ ਵਧਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਇਸ ਸਬੰਧੀ ਵਿਆਪਕ ਆਧਾਰ ਵਾਲੀ ਅਤੇ ਪਾਰਦਰਸ਼ੀ ਗੱਲਬਾਤ ਜਲਦੀ ਸ਼ੁਰੂ ਕੀਤੀ ਜਾਏ।
ਇਹ ਵੀ ਪੜ੍ਹੋ - ਨੀਰਜ ਚੋਪੜਾ ਨੇ 'ਉੱਡਣਾ ਸਿੱਖ' ਦਾ ਸੁਫ਼ਨਾ ਕੀਤਾ ਪੂਰਾ, ਸਮਰਪਿਤ ਕੀਤਾ ਸੋਨ ਤਮਗਾ
ਉਨ੍ਹਾਂ ਚਿੱਠੀ ’ਚ ਲਿਖਿਆ ਹੈ ਕਿ ਮੈਂ ਕਾਫੀ ਆਲੋਚਨਾ ਝੱਲ ਚੁੱਕੇ ਬਿਜਲੀ (ਸੋਧ) ਬਿੱਲ 2020 ਨੂੰ ਸੰਸਦ ’ਚ ਪੇਸ਼ ਕਰਨ ਲਈ ਕੇਂਦਰ ਸਰਕਾਰ ਦੀ ਨਵੀਂ ਪਹਿਲ ਵਿਰੁੱਧ ਮੁੜ ਤੋਂ ਆਪਣਾ ਵਿਰੋਧ ਦਰਜ ਕਰਵਾਉਣ ਲਈ ਇਹ ਚਿੱਠੀ ਲਿਖ ਰਹੀ ਹਾਂ। ਇਸ ਨੂੰ ਪਿਛਲੇ ਸਾਲ ਪੇਸ਼ ਕੀਤਾ ਜਾਣਾ ਸੀ ਪਰ ਸਾਡੇ ਵਿਚੋਂ ਕਈ ਲੋਕਾਂ ਨੇ ਖਰੜਾ ਬਿੱਲ ਦੇ ਲੋਕ ਵਿਰੋਧੀ ਪੱਖਾਂ ਨੂੰ ਰੇਖਾਂਕਿਤ ਕੀਤਾ ਸੀ ਅਤੇ ਘਟੋ-ਘੱਟ ਮੈਂ 12 ਜੂਨ 2020 ਨੂੰ ਲਿਖੀ ਚਿੱਠੀ ’ਚ ਇਸ ਬਿੱਲ ਦੇ ਪ੍ਰਮੁੱਖ ਨੁਕਸਾਨਾਂ ਬਾਰੇ ਦੱਸਿਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।