ਚੋਣ ਕਮਿਸ਼ਨ ਨੇ ਭਾਜਪਾ ਨੇਤਾ ਬੱਗਾ ਨੂੰ ਭੇਜਿਆ ਨੋਟਿਸ, ਬੋਲੇ- ਕੇਜਰੀਵਾਲ ਮੇਰੇ ਤੋਂ ਡਰ ਗਏ

Saturday, Jan 25, 2020 - 04:29 PM (IST)

ਚੋਣ ਕਮਿਸ਼ਨ ਨੇ ਭਾਜਪਾ ਨੇਤਾ ਬੱਗਾ ਨੂੰ ਭੇਜਿਆ ਨੋਟਿਸ, ਬੋਲੇ- ਕੇਜਰੀਵਾਲ ਮੇਰੇ ਤੋਂ ਡਰ ਗਏ

ਨਵੀਂ ਦਿੱਲੀ (ਵਾਰਤਾ)— ਚੋਣ ਕਮਿਸ਼ਨ ਨੇ ਹਰੀਨਗਰ ਤੋਂ ਭਾਜਪਾ ਦੇ ਉਮੀਦਵਾਰ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਉਨ੍ਹਾਂ ਦੇ ਚੁਣਾਵੀ ਗੀਤ ਲਈ ਨੋਟਿਸ ਭੇਜਿਆ ਹੈ। ਹਰੀਨਗਰ ਵਿਧਾਨ ਸਭਾ ਦੇ ਚੋਣ ਅਧਿਕਾਰੀ ਨੇ ਭਾਜਪਾ ਉਮੀਦਵਾਰ ਦੇ ਚੋਣ ਗੀਤ 'ਬੱਗਾ ਬੱਗਾ ਹਰ ਜਗ੍ਹਾ' 'ਤੇ ਨੋਟਿਸ ਜਾਰੀ ਕੀਤਾ ਹੈ। ਤੇਜਿੰਦਰ ਬੱਗਾ ਨੂੰ 48 ਘੰਟਿਆਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ ਕਿ ਉਹ ਦੱਸਣ ਕਿਉਂ ਨਹੀਂ ਉਨ੍ਹਾਂ ਦੇ ਗੀਤ 'ਤੇ ਹੋਣ ਵਾਲਾ ਖਰਚ ਉਨ੍ਹਾਂ ਦੇ ਚੁਣਾਵੀ ਖਰਚ 'ਚ ਨਾ ਗਿਣਿਆ ਜਾਵੇ। ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੇਜਿੰਦਰ ਬੱਗਾ ਸਮੇਂ ਸਿਰ ਜਵਾਬ ਦੇਣ 'ਚ ਅਸਮਰੱਥ ਰਹੇ ਤਾਂ ਇਸ ਵਿਸ਼ੇ 'ਤੇ ਮੋਨੀਟਰਿੰਗ ਕਮੇਟੀ ਦਾ ਫੈਸਲਾ ਆਖਰੀ ਹੋਵੇਗਾ।

PunjabKesari

ਇਸ ਦਰਮਿਆਨ ਬੱਗਾ ਨੇ ਟਵੀਟ ਕਰ ਕੇ ਕਿਹਾ ਕਿ ਮੇਰੇ ਵਿਰੁੱਧ ਚੋਣ ਕਮਿਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ। ਕੇਜਰੀਵਾਲ ਜੀ ਮੇਰੇ ਤੋਂ ਡਰ ਗਏ ਹਨ, ਸੰਜੇ ਸਿੰਘ ਨੂੰ ਪਿਛਲੇ 4 ਦਿਨਾਂ 'ਚ 40 ਵਾਰ ਹਰੀਨਗਰ ਵਿਧਾਨ ਸਭਾ ਭੇਜਿਆ ਜਾ ਚੁੱਕਾ ਹੈ, ਮੈਂ ਆਮ ਆਦਮੀ ਹਾਂ। ਮੇਰੇ ਸਾਹਮਣੇ ਜੋ ਕੇਜਰੀਵਾਲ ਜੀ ਦਾ ਉਮੀਦਵਾਰ ਹੈ, ਉਸ ਕੋਲ 50 ਕਰੋੜ ਦੀ ਜਾਇਦਾਦ ਹੈ।


author

Tanu

Content Editor

Related News