ਚੋਣ ਕਮਿਸ਼ਨ ਅਤੇ ਮੀਡੀਆ ਵਿਰੁੱਧ ਸਿਸੋਦੀਆ ਦਾ ਵਿਵਾਦਪੂਰਨ ਬਿਆਨ

Tuesday, May 21, 2019 - 10:33 AM (IST)

ਚੋਣ ਕਮਿਸ਼ਨ ਅਤੇ ਮੀਡੀਆ ਵਿਰੁੱਧ ਸਿਸੋਦੀਆ ਦਾ ਵਿਵਾਦਪੂਰਨ ਬਿਆਨ

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆ ਰਹੀ ਰਿਪੋਰਟ 'ਤੇ ਚੋਣ ਕਮਿਸ਼ਨ ਅਤੇ ਮੀਡੀਆ ਵਿਰੁੱਧ ਮੰਗਲਵਾਰ ਨੂੰ ਵਿਵਾਦਪੂਰਨ ਬਿਆਨ ਦਿੱਤਾ। ਸਿਸੋਦੀਆ ਨੇ ਟਵਿੱਟਰ 'ਤੇ ਲਿਖਿਆ,''ਝਾਂਸੀ, ਮੇਰਠ, ਗਾਜੀਪੁਰ, ਚੰਦੌਲੀ ਅਤੇ ਸਾਰਨ ਹਰ ਥਾਂ ਵੋਟਾਂ ਦੀ ਗਿਣਤੀ ਕੇਂਦਰਾਂ 'ਤੇ ਮਸ਼ੀਨਾਂ ਬਦਲੀਆਂ ਜਾ ਰਹੀਆਂ ਹਨ ਪਰ ਚੋਣ ਕਮਿਸ਼ਨ ਅਤੇ ਕਥਿਤ ਮੀਡੀਆ ਮੋਦੀ ਦੇ ਸਾਹਮਣੇ ਨਤਮਸਤਕ ਅੱਖਾਂ 'ਤੇ ਪੱਟੀ ਬੰਨ੍ਹ ਗੋਡਿਆਂ ਭਾਰ ਬੈਠਾ ਹੈ। ਜਨਤਾ ਨੇ ਮੋਦੀ ਵਿਰੁੱਧ ਵੋਟ ਦਿੱਤਾ ਹੈ, ਉਸ ਨੂੰ ਮੀਡੀਆ ਅਤੇ ਚੋਣ ਕਮਿਸ਼ਨ ਮਿਲ ਕੇ ਬਦਲ ਰਹੇ ਹਨ।''PunjabKesariਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ,''ਫਗਵਾੜਾ 'ਚ ਪ੍ਰਾਈਵੇਟ ਕਾਰ 'ਚ ਈ.ਵੀ.ਐੱਮ. ਪਹੁੰਚੀ ਵੋਟਾਂ ਦੀ ਗਿਣਤੀ ਕੇਂਦਰ, ਚੋਣਾਂ ਦੇ 2 ਦਿਨ ਬਾਅਦ ਚੋਣ ਕਮਿਸ਼ਨ ਅਤੇ ਮੀਡੀਆ ਅੱਜ ਚੁੱਪ ਹੈ। ਇਨ੍ਹਾਂ ਮਸ਼ੀਨਾਂ ਤੋਂ ਮੋਦੀ ਚੋਣ ਜਿੱਤਣਗੇ ਅਤੇ ਫਿਰ ਹਰ ਵਾਰ ਦੀ ਤਰ੍ਹਾਂ ਖੁਦ ਨੂੰ ਪੱਤਰਕਾਰ ਕਹਿਣ ਵਾਲੇ ਲੋਕ ਕਹਿਣਗੇ, ਹਾਰੇ ਹੋਏ ਲੋਕ ਈ.ਵੀ.ਐੱਮ. ਦਾ ਬਹਾਨਾ ਲੈ ਰਹੇ ਹਨ।''PunjabKesari


author

DIsha

Content Editor

Related News