ਚੋਣ ਕਮਿਸ਼ਨ ਨੇ ਚੋਣਾਵੀ ਬਾਂਡ ਨਾਲ ਸਬੰਧਤ ਨਵਾਂ ਡਾਟਾ ਕੀਤਾ ਜਨਤਕ

03/17/2024 4:17:47 PM

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਐਤਵਾਰ ਨੂੰ ਚੋਣਾਵੀ ਬਾਂਡ ਨੂੰ ਲੈ ਕੇ ਨਵਾਂ ਡਾਟਾ ਜਨਤਕ ਕੀਤਾ। ਕਮਿਸ਼ਨ ਨੇ ਇਹ ਡਾਟਾ ਸੀਲਬੰਦ ਲਿਫਾਫੇ 'ਚ ਸੁਪਰੀਮ ਕੋਰਟ ਨੂੰ ਸੌਂਪਿਆ ਹੈ। ਅਦਾਲਤ ਨੇ ਬਾਅਦ 'ਚ ਕਮਿਸ਼ਨ ਨੂੰ ਇਸ ਡਾਟਾ ਨੂੰ ਜਨਤਕ ਕਰਨ ਲਈ ਕਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਵੇਰਵੇ 12 ਅਪ੍ਰੈਲ 2019 ਤੋਂ ਪਹਿਲਾਂ ਦੀ ਮਿਆਦ ਨਾਲ ਸਬੰਧਤ ਹਨ। ਕਮਿਸ਼ਨ ਨੇ ਪਿਛਲੇ ਹਫ਼ਤੇ ਉਪਰੋਕਤ ਤਾਰੀਕ ਤੋਂ ਬਾਅਦ ਚੋਣ ਬਾਂਡ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਸਨ। ਕਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਸਿਆਸੀ ਪਾਰਟੀਆਂ ਨੇ 12 ਅਪ੍ਰੈਲ 2019 ਦੇ ਸੁਪਰੀਮ ਕੋਰਟ ਦੇ ਅੰਤਰਿਮ ਆਦੇਸ਼ ਮੁਤਾਬਕ ਚੋਣ ਬਾਂਡ ਨਾਲ ਸਬੰਧਤ ਡਾਟਾ ਸੀਲਬੰਦ ਕਵਰ 'ਚ ਦਾਖਲ ਕੀਤਾ ਸੀ।

ਕਮਿਸ਼ਨ ਨੇ ਕਿਹਾ ਸਿਆਸੀ ਪਾਰਟੀਆਂ ਤੋਂ ਪ੍ਰਾਪਤ ਡਾਟਾ ਸੀਲਬੰਦ ਲਿਫ਼ਾਫ਼ੇ ਵਿਚ ਸੁਪਰੀਮ ਕੋਰਟ 'ਚ ਜਮ੍ਹਾ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ 15 ਮਾਰਚ, 2024 ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਅਦਾਲਤ ਦੀ ਰਜਿਸਟਰੀ ਨੇ ਸੀਲਬੰਦ ਲਿਫਾਫੇ 'ਚ ਇਕ ਪੈੱਨ ਡਰਾਈਵਰ ਵਿਚ ਡਿਜੀਟਲ ਰਿਕਾਰਡ ਨਾਲ ਕਾਪੀਆਂ ਵੀ ਵਾਪਸ ਕਰ ਦਿੱਤੀਆਂ। ਕਮਿਸ਼ਨ ਨੇ ਅੱਜ ਆਪਣੀ ਵੈੱਬਸਾਈਟ 'ਤੇ ਚੋਣ ਬਾਂਡ ਬਾਰੇ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਡਿਜੀਟਲ ਰੂਪ ਵਿਚ ਪ੍ਰਾਪਤ ਡਾਟਾ ਅਪਲੋਡ ਕੀਤਾ ਹੈ।
 


Tanu

Content Editor

Related News