ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦਾ ਚੋਣ ਨਿਸ਼ਾਨ ਕੀਤਾ ਫ੍ਰੀਜ਼, ਊਧਵ-ਸ਼ਿੰਦੇ ਧੜੇ ਤੋਂ 10 ਅਕਤੂਬਰ ਤੱਕ ਮੰਗਿਆ ਜਵਾਬ

Sunday, Oct 09, 2022 - 05:05 AM (IST)

ਨੈਸ਼ਨਲ ਡੈਸਕ : ਭਾਰਤੀ ਚੋਣ ਕਮਿਸ਼ਨ ਨੇ ਅੰਧੇਰੀ ਪੂਰਬੀ ਵਿਧਾਨ ਸਭਾ ਸੀਟ 'ਤੇ ਹੋਣ ਵਾਲੀਆਂ ਉਪ-ਚੋਣਾਂ ਵਿੱਚ ਸ਼ਿਵ ਸੈਨਾ ਦੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਦੋਵੇਂ ਧੜਿਆਂ ਵੱਲੋਂ ਪਾਰਟੀ ਦੇ ਨਾਂ ਅਤੇ ਚੋਣ ਨਿਸ਼ਾਨ ਤੀਰ-ਕਮਾਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਨਾਂ ਅਤੇ ਚੋਣ ਨਿਸ਼ਾਨ 'ਤੇ ਦੋਵਾਂ ਧੜਿਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਪਿਛੋਕੜ 'ਚ ਚੋਣ ਕਮਿਸ਼ਨ ਨੇ ਇਕ ਅੰਤਰਿਮ ਹੁਕਮ ਜਾਰੀ ਕਰਕੇ ਦੋਵਾਂ ਨੂੰ ਸੋਮਵਾਰ 10 ਅਕਤੂਬਰ ਤੱਕ ਆਪੋ-ਆਪਣੀਆਂ ਪਾਰਟੀਆਂ ਲਈ 3-3 ਨਵੇਂ ਨਾਂ ਅਤੇ ਚੋਣ ਚਿੰਨ੍ਹ ਸੁਝਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : CM ਮਾਨ ਦਾ ਭਾਜਪਾ 'ਤੇ ਵੱਡਾ ਹਮਲਾ, ਕਿਹਾ- ਕਮਲ ਨੂੰ ਹੂੰਝਣ ਲਈ ਗੁਜਰਾਤ ਦਾ ਚਿੱਕੜ ਸਾਫ਼ ਕਰੇਗਾ ਝਾੜੂ

ਕਮਿਸ਼ਨ ਉਨ੍ਹਾਂ ਨੂੰ ਦੋਵਾਂ ਧੜਿਆਂ ਵੱਲੋਂ ਸੁਝਾਏ ਗਏ ਨਾਵਾਂ ਅਤੇ ਚਿੰਨ੍ਹਾਂ 'ਚੋਂ ਕਿਸੇ ਇਕ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਵੇਗਾ। ਕਮਿਸ਼ਨ ਨੇ ਅੰਧੇਰੀ ਪੂਰਬੀ ਵਿਧਾਨ ਸਭਾ ਸੀਟ ਲਈ ਉਪ ਚੋਣ ਨੇੜੇ ਆਉਣ ਦੀ ਸਥਿਤੀ ਵਿੱਚ ਸ਼ਿੰਦੇ ਧੜੇ ਦੀ ਬੇਨਤੀ 'ਤੇ ਅੰਤਰਿਮ ਹੁਕਮ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : ਏਜੰਟਾਂ ਦਾ ਇਕ ਹੋਰ ਕਾਰਨਾਮਾ: ਦੁਬਈ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਓਮਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News