ਚੋਣ ਕਮਿਸ਼ਨ ਦਾ ਦਾਅਵਾ- ਮਹਿਬੂਬਾ ਮੁਫਤੀ ਨੂੰ ਹਿਰਾਸਤ ''ਚ ਨਹੀਂ ਲਿਆ ਗਿਆ

Friday, Nov 27, 2020 - 11:07 PM (IST)

ਸ਼੍ਰੀਨਗਰ - ਡੀ.ਡੀ.ਸੀ. ਚੋਣਾਂ ਲਈ ਪਹਿਲੇ ਪੜਾਅ ਦੇ ਤਹਿਤ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਜੰਮੂ-ਕਸ਼ਮੀਰ ਚੋਣ ਕਮਿਸ਼ਨ ਦੇ ਚੋਣ ਕਮਿਸ਼ਨਰ ਕੇ.ਕੇ ਸ਼ਰਮਾ ਨੇ ਪੀ.ਡੀ.ਪੀ. ਨੇਤਾ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਫਿਰ ਹਿਰਾਸਤ 'ਚ ਲਈ ਜਾਣ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਉਮੀਦਵਾਰ ਨੂੰ ਪ੍ਰਚਾਰ ਲਈ ਸਮਰੱਥ ਸਮਾਂ ਦਿੱਤਾ ਗਿਆ ਹੈ।
ਕਿਸਾਨ ਅੰਦੋਲਨ: ਪੰਜਾਬ-ਹਰਿਆਣਾ ਤੋਂ ਬਾਅਦ ਹੁਣ ਯੂ.ਪੀ. 'ਚ ਲੱਗਾ ਜਾਮ

ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ਕਿਹਾ ਕਿ ਮਹਿਬੂਬਾ ਮੁਫਤੀ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। ਉਹ ਪੁਲਵਾਮਾ ਜਾਣਾ ਚਾਹੁੰਦੀ ਸਨ ਪਰ ਉਹ ਸੁਰੱਖਿਅਤ ਥਾਂ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਉਸ ਖੇਤਰ 'ਚ ਚੋਣ ਪ੍ਰਚਾਰ ਲਈ ਨਹੀਂ ਜਾਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਿਬੂਬਾ ਮੁਫਤੀ ਵਲੋਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਵੀ ਨਹੀਂ ਮਿਲੀ ਹੈ।
ਭਾਰਤ, US, ਬ੍ਰਿਟੇਨ ਦੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ 'ਚ ਹੋ ਰਹੀ ਇਹ ਭਿਆਨਕ ਸਮੱਸਿਆ: ਅਧਿਐਨ

ਉਨ੍ਹਾਂ ਨੇ ਕਿਹਾ ਕਿ ਹਰ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਸਮਰੱਥ ਸਮਾਂ ਦਿੱਤਾ ਗਿਆ ਹੈ ਪਰ ਕਸ਼ਮੀਰ  ਘਾਟੀ 'ਚ ਹਾਲਤ ਥੋੜ੍ਹੇ ਵੱਖ ਹਨ ਅਤੇ ਉਮੀਦਵਾਰਾਂ ਨੂੰ ਪੁਲਸ ਵਲੋਂ ਜਾਰੀ ਗਾਈਡਲਾਈਨ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ।

ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ਕਿਹਾ ਕਿ ਸਾਰੇ ਦਲਾਂ ਨੂੰ ਪ੍ਰਚਾਰ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਪਰ ਘਾਟੀ 'ਚ ਕੁੱਝ ਅਜਿਹੇ ਖੇਤਰ ਹਨ ਜੋ ਸੰਵੇਦਨਸ਼ੀਲ ਹਨ। ਇਸ ਲਈ, ਉਮੀਦਵਾਰਾਂ ਨੂੰ ਪੁਲਸ ਦੀ ਸਲਾਹ ਦਾ ਪਾਲਣ ਕਰਨਾ ਹੋਵੇਗਾ। ਇਹ ਸੱਚ ਨਹੀਂ ਹੈ ਕਿ ਕੁੱਝ ਵਿਸ਼ੇਸ਼ ਦਲਾਂ ਨਾਲ ਸਬੰਧਿਤ ਲੋਕਾਂ ਨੂੰ ਪ੍ਰਚਾਰ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ।
 


Inder Prajapati

Content Editor

Related News