ਚੋਣ ਕਮਿਸ਼ਨ 18 ਅਪ੍ਰੈਲ ਨੂੰ ਕਰੇਗਾ ਕਾਂਗਰਸ ਦੇ ਚੋਣ ਨਿਸ਼ਾਨ ''ਤੇ ਸੁਣਵਾਈ
Thursday, Apr 12, 2018 - 09:56 PM (IST)
ਨੈਸ਼ਨਲ ਡੈਸਕ— ਭਾਰਤੀ ਚੋਣ ਕਮਿਸ਼ਨ ਕਾਂਗਰਸ ਦੇ ਚੋਣ ਚਿੰਨ੍ਹ 'ਹੱਥ ਦਾ ਪੰਜਾ' ਰੱਦ ਕੀਤੇ ਜਾਣ ਵਾਲੀ ਪਟੀਸ਼ਨ 'ਤੇ ਸੁਣਵਾਈ ਨੂੰ ਤਿਆਰ ਹੋ ਗਿਆ ਹੈ। ਇਸ 'ਤੇ ਚੋਣ ਕਮਿਸ਼ਨ 18 ਅਪ੍ਰੈਲ ਨੂੰ ਸੁਣਵਾਈ ਕਰੇਗਾ। ਉੱਪ ਚੋਣ ਕਮਿਸ਼ਨ ਚੰਦਰ ਭੂਸ਼ਣ ਕੁਮਾਰ ਇਸ ਮਾਮਲੇ ਦੀ ਸੁਣਵਾਈ ਕਰਨਗੇ।
ਦੱਸ ਦਈਏ ਕਿ ਜਨਵਰੀ 2018 'ਚ ਭਾਜਪਾ ਆਗੂ ਅਸ਼ਵਨੀ ਉਪਾਧਿਆ ਨੇ ਪਟੀਸ਼ਨ ਦਾਖਲ ਕਰ ਕੇ ਚੋਣ ਕਮਿਸ਼ਨ ਨੂੰ ਪੰਜੇ ਦੇ ਨਿਸ਼ਾਨ ਵਾਲੇ ਚਿੰਨ੍ਹ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਹੱਥ ਮਨੁੱਖ ਦੇ ਸ਼ਰੀਰ ਦਾ ਅਭਿੰਨ ਅੰਗ ਹੈ ਅਤੇ ਇਹ ਚੋਣ ਚਿੰਨ੍ਹ ਕੋਡ ਆਫ ਕੰਡਕਟ ਦਾ ਉਲੰਘਣ ਕਰਦਾ ਹੈ।
ਚੋਣ ਜ਼ਾਬਤੇ ਦਾ ਹੁੰਦਾ ਹੈ ਉਲੰਘਣ
ਅਸ਼ਵਨੀ ਨੇ ਆਪਣੀ 6 ਪੇਜ਼ਾਂ ਦੀ ਪਟੀਸ਼ਨ 'ਚ ਕਿਹਾ ਕਿ ਇਹ ਚਿੰਨ੍ਹ ਆਈਕਨ ਪਬਲਿਕ ਪ੍ਰਤੀਨਿਧੀ ਐਕਟ ਦਾ ਉਲੰਘਣ ਹੈ ਅਤੇ ਇਸ ਨਾਲ ਚੋਣਾਂ ਦੌਰਾਨ ਚੋਣ ਜ਼ਾਬਤੇ ਦਾ ਵੀ ਉਲੰਘਣ ਹੁੰਦਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਭਾਜਪਾ ਆਗੂ ਨੇ ਮੁੱਖ ਚੋਣ ਕਮਿਸ਼ਨ ਓਪੀ ਰਾਵਤ ਅਤੇ ਪੋਲ ਪੈਨਲ ਦੇ ਕਾਨੂੰਨੀ ਸਲਾਹਕਾਰਾਂ ਨਾਲ ਵੀ ਮੁਲਾਕਾਤ ਕੀਤੀ ਸੀ।
ਪੋਲਿੰਗ ਵਾਲੇ ਦਿਨ ਵੀ ਹੁੰਦਾ ਹੈ ਪ੍ਰਚਾਰ
ਅਸ਼ਵਨੀ ਨੇ ਆਪਣੀ ਪਟੀਸ਼ਨ 'ਚ ਲਿਖਿਆ ਕਿ ਕਾਂਗਰਸ ਆਪਣੇ ਚੋਣ ਚਿੰਨ੍ਹ ਦਾ ਦੁਰਪ੍ਰਯੋਗ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਕਰਦੀ ਹੈ ਅਤੇ ਚੋਣਾਂ ਦੇ ਦਿਨ ਉਮੀਦਵਾਰ ਪਾਰਟੀ ਸਮਰਥਕਾਂ ਅਤੇ ਚੋਣ ਏਜੰਟ 'ਹੱਥ ਦੇ ਪੰਜੇ' ਦਾ ਇਸਤੇਮਾਲ ਇਸ਼ਾਰਿਆਂ 'ਚ ਚੋਣ ਚਿੰਨ੍ਹ ਦੇ ਰੂਪ 'ਚ ਕਰਦੇ ਹਨ। ਜਦ ਕਿ ਪੋਲਿੰਗ ਬੂਥ 'ਤੇ ਕਿਸੇ ਤਰ੍ਹਾਂ ਦੇ ਇਸ਼ਾਰੇ ਜਾਂ ਪ੍ਰਚਾਰ ਦੀ ਮਨਾਹੀ ਹੁੰਦੀ ਹੈ ਪਰ ਉਥੇ ਵੀ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਪਾਰਟੀ ਦਾ ਪ੍ਰਚਾਰ ਕੀਤਾ ਜਾਂਦਾ ਹੈ।
