6ਵੇਂ ਪੜਾਅ ਦੀਆਂ 58 ਸੀਟਾਂ ’ਤੇ ਅੱਜ ਬੰਦ ਹੋਵੇਗਾ ਚੋਣ ਪ੍ਰਚਾਰ

05/23/2024 7:19:15 PM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ 25 ਮਾਰਚ ਨੂੰ ਹੋਣ ਵਾਲਾ ਚੋਣ ਪ੍ਰਚਾਰ ਵੀਰਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਛੇਵੇਂ ਪੜਾਅ ’ਚ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਪੜਾਅ ’ਚ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ ਦੀਆਂ 8, ਦਿੱਲੀ ਅਤੇ ਬਿਹਾਰ ਦੀਆਂ 7-6, ਓਡਿਸ਼ਾ ਦੀਆਂ 6, ਝਾਰਖੰਡ ਦੀਆਂ 4 ਸੀਟਾਂ ’ਤੇ ਵੋਟਿੰਗ ਹੋਵੇਗੀ। ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਇਨ੍ਹਾਂ ਇਲਾਕਿਆਂ ’ਚ ਉਮੀਦਵਾਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਸਕਣਗੇ। ਹੁਣ ਤੱਕ 428 ਲੋਕ ਸਭਾ ਸੀਟਾਂ ’ਤੇ ਪੰਜ ਪੜਾਵਾਂ ’ਚ ਵੋਟਿੰਗ ਹੋ ਚੁੱਕੀ ਹੈ ਅਤੇ ਹੁਣ ਸਿਰਫ 115 ਸੀਟਾਂ ’ਤੇ ਵੋਟਿੰਗ ਬਾਕੀ ਹੈ।
ਆਖਰੀ ਪੜਾਅ ’ਚ 1 ਜੂਨ ਨੂੰ 57 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋਵੇਗੀ। ਛੇਵੇਂ ਪੜਾਅ ’ਚ ਵੋਟਰ ਉੱਤਰ ਪ੍ਰਦੇਸ਼ ਦੀ ਸੁਲਤਾਨਪੁਰ ਸੀਟ ’ਤੇ ਮੇਨਕਾ ਗਾਂਧੀ, ਅਨੰਤਨਾਗ ਰਾਜੌਰੀ ’ਤੇ ਮਹਿਬੂਬਾ ਮੁਫਤੀ, ਨਵੀਂ ਦਿੱਲੀ ਸੀਟ ’ਤੇ ਬਾਂਸੁਰੀ ਸਵਰਾਜ, ਨਵੀਂ ਦਿੱਲੀ ਸੀਟ ’ਤੇ ਮਨੋਜ ਤਿਵਾੜੀ ਅਤੇ ਕਨ੍ਹੱਈਆ ਕੁਮਾਰ, ਹਰਿਆਣਾ ਦੀ ਕਰਨਾਲ ਸੀਟ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਯੂ. ਪੀ. ਕੁਰੂਕਸ਼ੇਤਰ ਸੀਟ ’ਤੇ ਨਵੀਨ ਜਿੰਦਲ, ਗੁਰੂਗ੍ਰਾਮ ਸੀਟ ’ਤੇ ਰਾਓ ਇੰਦਰਜੀਤ ਸਿੰਘ ਅਤੇ ਰੋਹਤਕ ਸੀਟ ’ਤੇ ਦੀਪੇਂਦਰ ਹੁੱਡਾ ਦੀ ਕਿਸਮਤ ਦਾ ਫੈਸਲਾ ਕਰਨਗੇ।


Anuradha

Content Editor

Related News