ਸਵੇਰ ਦੀ ਸੈਰ ਦੌਰਾਨ ਕੁੱਤਿਆਂ ਦੇ ਝੁੰਡ ਨੇ ਬਜ਼ੁਰਗ ਔਰਤ ''ਤੇ ਕੀਤਾ ਹਮਲਾ, ਮੌਤ
Wednesday, Aug 28, 2024 - 04:07 PM (IST)
ਬੈਂਗਲੁਰੂ (ਭਾਸ਼ਾ)- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਸਵੇਰ ਦੀ ਸੈਰ ਕਰਦੇ ਸਮੇਂ ਆਵਾਰਾ ਕੁੱਤਿਆਂ ਦੇ ਹਮਲੇ 'ਚ ਬੁੱਧਵਾਰ ਨੂੰ 76 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਜਲਾਹੱਲੀ 'ਚ ਏਅਰ ਫੋਰਸ ਈਸਟ 7ਵੇਂ ਰਿਹਾਇਸ਼ੀ ਕੈਂਪ ਦੇ ਮੈਦਾਨ 'ਚ ਸਵੇਰੇ ਕਰੀਬ 6.30 ਵਜੇ ਰਾਜਦੁਲਾਰੀ ਸਿਨਹਾ 'ਤੇ 10-12 ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ 'ਚ ਗੰਗਾਮਾ ਗੁੜੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਨਹਾ ਏਅਰਫੋਰਸ ਦੇ ਇਕ ਜਵਾਨ ਦੀ ਸੱਸ ਹੈ ਅਤੇ ਕੁੱਤੇ ਦੇ ਹਮਲੇ ਵਿਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਘਟਨਾ ਦਾ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਕਿਹਾ,''ਅੱਜ ਸਵੇਰ ਦਾ ਦ੍ਰਿਸ਼ ਦੁਖ਼ਦ ਹੈ। ਦਰਜਨਾਂ ਆਵਾਰਾ ਕੁੱਤਿਆਂ ਨੇ ਇਕ ਔਰਤ 'ਤੇ ਹਮਲਾ ਕਰ ਦਿੱਤਾ।'' ਉਸ ਨੇ ਦੱਸਿਆ ਕਿ ਇਹ ਘਟਨਾ ਜਲਾਹੱਲੀ ਦੇ ਏਅਰਫੋਰਸ ਗਰਾਊਂਡ 'ਚ ਵਾਪਰੀ। ਉਸ ਨੇ ਕਿਹਾ,“ਮੈਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਿਆ। ਉੱਚੀ ਕੰਧ ਕਾਰਨ ਮੈਂ ਉਨ੍ਹਾਂ ਨੂੰ ਬਚਾ ਨਹੀਂ ਸਕਿਆ। ਮੈਂ ਮਦਦ ਲਈ ਕੁਝ ਲੋਕਾਂ ਨੂੰ ਬੁਲਾਇਆ ਅਤੇ ਉਹ ਉਸ ਨੂੰ ਹਸਪਤਾਲ ਲੈ ਗਏ ਪਰ (ਬਜ਼ੁਰਗ ਔਰਤ ਦੀ) ਜਾਨ ਨਹੀਂ ਬਚ ਸਕੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8