80 ਸਾਲਾ ਬਜ਼ੁਰਗ ਨੇ ਪੇਸ਼ ਕੀਤੀ ਅਨੋਖੀ ਮਿਸਾਲ ! ਜਿਊਂਦੇ-ਜੀਅ 12 ਲੱਖ 'ਚ ਬਣਵਾ'ਤੀ ਆਪਣੀ ਕਬਰ
Wednesday, Dec 31, 2025 - 12:44 PM (IST)
ਹੈਦਰਾਬਾਦ- ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ ਦੇ ਪਿੰਡ ਲਕਸ਼ਮੀਪੁਰਮ 'ਚ ਇਕ ਬਹੁਤ ਹੀ ਹੈਰਾਨੀਜਨਕ ਪਰ ਪ੍ਰੇਰਨਾਦਾਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ 80 ਸਾਲਾ ਬਜ਼ੁਰਗ ਨੱਕਾ ਇੰਦਰਯਾ ਨੇ ਆਪਣੇ ਜਿਉਂਦੇ ਜੀਅ ਹੀ ਆਪਣੀ ਅੰਤਿਮ ਆਰਾਮਗਾਹ (ਕਬਰ) ਤਿਆਰ ਕਰਵਾ ਲਈ ਹੈ। ਇਹ ਕਬਰ ਉਨ੍ਹਾਂ ਨੇ ਆਪਣੀ ਸਵਰਗਵਾਸੀ ਪਤਨੀ ਦੀ ਕਬਰ ਦੇ ਬਿਲਕੁਲ ਕੋਲ ਬਣਵਾਈ ਹੈ।
12 ਲੱਖ ਦੀ ਲਾਗਤ ਅਤੇ ਤਾਮਿਲਨਾਡੂ ਦੇ ਕਾਰੀਗਰ
ਇਸ ਵਿਸ਼ੇਸ਼ ਕਬਰ ਨੂੰ ਬਣਾਉਣ ਲਈ ਇੰਦਰਯਾ ਨੇ 12 ਲੱਖ ਰੁਪਏ ਖਰਚ ਕੀਤੇ ਹਨ। ਗ੍ਰੇਨਾਈਟ ਨਾਲ ਬਣੀ ਇਸ ਕਬਰ ਨੂੰ ਤਿਆਰ ਕਰਨ ਲਈ ਖਾਸ ਤੌਰ 'ਤੇ ਤਾਮਿਲਨਾਡੂ ਤੋਂ ਰਾਜਮਿਸਤਰੀ ਬੁਲਾਏ ਗਏ ਸਨ। ਉਨ੍ਹਾਂ ਨੇ ਕਬਰ ਵਾਲੀ ਥਾਂ 'ਤੇ ਇਕ ਪੱਟੀ (ਪਲੇਕ) ਵੀ ਲਗਵਾਈ ਹੈ, ਜਿਸ 'ਤੇ ਜੀਵਨ ਅਤੇ ਮੌਤ ਦੇ ਗੂੜ੍ਹੇ ਸੱਚ ਨੂੰ ਬਿਆਨ ਕਰਦਾ ਸੰਦੇਸ਼ ਲਿਖਿਆ ਗਿਆ ਹੈ।
ਬੱਚਿਆਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਚੁੱਕਿਆ ਕਦਮ
ਚਾਰ ਬੱਚਿਆਂ ਦੇ ਪਿਤਾ ਇੰਦਰਯਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫੈਸਲਾ ਇਸ ਲਈ ਲਿਆ ਤਾਂ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਇਕ ਦਾਰਸ਼ਨਿਕ ਅੰਦਾਜ਼ 'ਚ ਕਹਿੰਦੇ ਹਨ ਕਿ ਮੌਤ ਅਟੱਲ ਹੈ ਅਤੇ ਮਨੁੱਖ ਆਪਣੇ ਨਾਲ ਕੋਈ ਵੀ ਧਨ-ਦੌਲਤ ਨਹੀਂ ਲੈ ਕੇ ਜਾ ਸਕਦਾ। ਉਨ੍ਹਾਂ ਮੁਤਾਬਕ, ਕਬਰ ਬਣਾਉਣ ਨਾਲ ਕਈ ਲੋਕਾਂ ਨੂੰ ਦੁੱਖ ਹੁੰਦਾ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ।
ਰੋਜ਼ਾਨਾ ਰੂਟੀਨ ਦਾ ਹਿੱਸਾ ਹੈ
ਕਬਰ ਦੀ ਸਾਂਭ-ਸੰਭਾਲ ਇੰਦਰਯਾ ਦੀ ਰੋਜ਼ਾਨਾ ਦੀ ਜ਼ਿੰਦਗੀ 'ਚ ਆਪਣੀ ਇਸ ਕਬਰ ਕੋਲ ਜਾਣਾ ਸ਼ਾਮਲ ਹੈ। ਉਹ ਰੋਜ਼ਾਨਾ ਉੱਥੇ ਜਾ ਕੇ ਸਫਾਈ ਕਰਦੇ ਹਨ, ਆਲੇ-ਦੁਆਲੇ ਲੱਗੇ ਪੌਦਿਆਂ ਨੂੰ ਪਾਣੀ ਦਿੰਦੇ ਹਨ ਅਤੇ ਕੁਝ ਸਮਾਂ ਉੱਥੇ ਬਤੀਤ ਕਰਦੇ ਹਨ। ਇੰਦਰਯਾ ਨੇ ਆਪਣੀ ਜ਼ਿੰਦਗੀ 'ਚ ਹੁਣ ਤੱਕ 4-5 ਘਰ, ਇਕ ਸਕੂਲ ਅਤੇ ਇਕ ਚਰਚ ਬਣਵਾਇਆ ਹੈ ਅਤੇ ਆਪਣੇ ਪਰਿਵਾਰ 'ਚ 9 ਵਿਆਹ ਕਰਵਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
