ਏਕਨਾਥ ਸ਼ਿੰਦੇ ਚੁਣੇ ਗਏ ਸ਼ਿਵਸੈਨਾ ਦੇ ਨੇਤਾ

10/31/2019 4:01:07 PM

ਮੁੰਬਈ—ਮਹਾਰਾਸ਼ਟਰ ਦੇ ਮੰਤਰੀ ਏਕਨਾਥ ਸ਼ਿੰਦੇ ਨੂੰ ਅੱਜ ਭਾਵ ਵੀਰਵਾਰ ਨੂੰ ਸਦਨ 'ਚ ਸ਼ਿਵਸੈਨਾ ਦਾ ਨੇਤਾ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਪਾਰਟੀ ਨੇਤਾ ਅਦਿੱਤਿਆ ਠਾਕਰੇ ਨੇ ਰੱਖਿਆ। ਖੁਦ ਠਾਕਰੇ ਦਾ ਨਾਂ ਵੀ ਇਸ ਅਹੁਦੇ ਲਈ ਚਰਚਾ 'ਚ ਸੀ। ਦਾਦਰ ਇਲਾਕੇ 'ਚ ਸਥਿਤ ਪਾਰਟੀ ਦਫਤਰ 'ਸੈਨਾ ਭਵਨ' 'ਚ ਨਵੇਂ ਚੁਣੇ ਗਏ ਵਿਧਾਇਕਾਂ ਦੀ ਬੈਠਕ 'ਚ ਸ਼ਿੰਦੇ ਦੇ ਨਾਂ ਦਾ ਐਲਾਨ ਕੀਤਾ ਗਿਆ। ਪਾਰਟੀ ਮਾਹਰਾਂ ਨੇ ਦੱਸਿਆ ਹੈ ਕਿ ਪਾਰਟੀ ਮੁਖੀ ਅਤੇ ਅਦਿੱਤਿਆ ਦੇ ਪਿਤਾ ਊਧਵ ਠਾਕਰੇ ਆਪਣੇ ਬੇਟੇ ਨੂੰ ਸ਼ਿਵਸੈਨਾ ਵਿਧਾਇਕ ਦਲ ਦਾ ਮੁਖੀ ਬਣਾਏ ਜਾਣ ਦੇ ਇਛੁੱਕ ਨਹੀਂ ਸੀ।

PunjabKesari

ਦੱਸ ਦੇਈਏ ਕਿ ਏਕਨਾਥ ਸ਼ਿੰਦੇ ਇਸ ਤੋਂ ਪਹਿਲਾਂ ਵੀ ਪਾਰਟੀ ਵਿਧਾਇਕ ਦਲ ਦੇ ਨੇਤਾ ਦੇ ਨਾਲ ਹੀ ਫੜਨਵੀਸ ਸਰਕਾਰ 'ਚ ਕੈਬਨਿਟ ਮੰਤਰੀ ਸੀ। ਇਹ ਠਾਣੇ ਦੇ ਕੋਪਰੀ-ਪੰਚਪਖਾੜੀ ਖੇਤਰ ਤੋਂ ਫਿਰ ਵਿਧਾਇਕ ਚੁਣੇ ਗਏ ਹਨ। ਉਹ ਇਸ ਵਿਧਾਨਸਭਾ ਖੇਤਰ 'ਚ ਲਗਾਤਾਰ 3 ਵਾਰ 2004,2009 ਅਤੇ 2014 'ਚ ਸ਼ਿਵਸੈਨਾ ਦੇ ਟਿਕਟ 'ਤੇ ਵਿਧਾਇਕ ਚੁਣੇ ਗਏ ਹਨ।


Iqbalkaur

Content Editor

Related News