ਇਸ ਛੋਟੀ ਉਮਰ ਦੀ ਬੱਚੀ ਦੇ ਹੁਨਰ ਨੂੰ ਦੇਖ ਤੁਸੀਂ ਵੀ ਰਹਿ ਜਾਵੋਗੇ ਹੈਰਾਨ

11/30/2015 2:39:59 PM


ਝਾਰਖੰਡ— ਅਸੀਂ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਦੇਖ ਕੇ ਦੁਨੀਆ ਦੀ ਹਰ ਚੀਜ਼ ਦਾ ਅਹਿਸਾਸ ਕਰਦੇ ਹਾਂ। ਪਰ ਝਾਰਖੰਡ ਦੇ ਧਨਬਾਦ ''ਚ ਇਕ ਲੜਕੀ ਬੰਦ ਅੱਖਾਂ ਨਾਲ ਦੁਨੀਆ ਦੇਖ ਸਕਦੀ ਹੈ ਅਤੇ ਪੜ੍ਹ-ਲਿਖ ਸਕਦੀ ਹੈ। ਮਹਜ 8 ਸਾਲ ਦੀ ਜਾਨਵੀ ਗੁਪਤਾ ਨਾਂ ਦੀ ਲੜਕੀ ਅੱਖਾਂ ''ਤੇ ਕਾਲੀ ਪੱਟੀ ਬੰਨ੍ਹ ਕੇ ਸਭ ਕੁਝ ਦੱਸਦੀ ਅਤੇ ਦੇਖਦੀ ਹੈ, ਜੋ ਲੋਕ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਦੇਖ ਕੇ ਦੱਸਦੇ ਹਨ। 
ਬਸ ਇੰਨਾ ਹੀ ਨਹੀਂ ਜਾਨਵੀ ਕਾਗਜ ''ਚ ਲਿਖੇ ਸ਼ਬਦਾਂ ਨੂੰ ਪੜ੍ਹ ਲੈਂਦੀ ਹੈ। ਰੁਪਏ ਦੀ ਪਛਾਣ ਦੇ ਨਾਲ ਬਰੀਕੀ ਨਾਲ ਛਪੇ ਨੰਬਰਾਂ ਨੂੰ ਵੀ ਪੜ੍ਹ ਕੇ ਦੱਸਦੀ ਹੈ। ਜਾਨਵੀ ਦੇ ਇਸ ਹੁਨਰ ਨੂੰ ਦੇਖ ਕੇ ਲੋਕ ਹੈਰਾਨ ਹਨ। ਜਾਨਵੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਮਾਰਚ 2015 ''ਚ ਉਨ੍ਹਾਂ ਦੀ ਲੜਕੀ ਨੇ ਦੱਸਿਆ ਕਿ ਉਹ ਬੰਦ ਅੱਖਾਂ ਨਾਲ ਵੀ ਸਭ ਕੁਝ ਦੇਖ ਰਹੀ ਹੈ। ਇਸ ਅਹਿਸਾਸ ਨੂੰ ਉਨ੍ਹਾਂ ਨੇ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਪਰ ਇਕ ਦਿਨ ਉਸ ਨੇ ਖੁਦ ਹੀ ਅੱਖਾਂ ''ਤੇ ਕੱਪੜਾ ਬੰਨ੍ਹ ਕੇ ਮਾਤਾ-ਪਿਤਾ ਦੀ ਪਛਾਣ ਕੀਤੀ ਅਤੇ ਕੁਝ ਸਾਮਾਨ ਦੀ ਪਛਾਣ ਕੀਤੀ। ਜਿਸ ਤੋਂ ਉਨ੍ਹਾਂ ਨੂੰ ਯਕੀਨ ਹੋਇਆ ਸੀ। ਝਾਰਖੰਡ-ਬਿਹਾਰ ਦੇ ਕਈ ਪ੍ਰੋਗਰਾਮਾਂ ''ਚ ਜਾਨਵੀ ਗੁਪਤਾ ਆਪਣੀ ਪ੍ਰਤਿਭਾ ਦਿਖਾ ਚੁੱਕੀ ਹੈ। ਲੋਕਾਂ ਨੇ ਉਸ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ।


Tanu

News Editor

Related News