ਦਰਦਨਾਕ ਹਾਦਸਾ : ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਖੱਡ ''ਚ ਡਿੱਗੀ, 8 ਲੋਕਾਂ ਦੀ ਮੌਤ

Tuesday, May 30, 2023 - 11:13 AM (IST)

ਦਰਦਨਾਕ ਹਾਦਸਾ : ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਖੱਡ ''ਚ ਡਿੱਗੀ, 8 ਲੋਕਾਂ ਦੀ ਮੌਤ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਟਰੈਕਟਰ-ਟਰਾਈਲ ਦੇ ਖੱਡ 'ਚ ਡਿੱਗਣ ਨਾਲ 6 ਔਰਤਾਂ ਅਤੇ 2 ਨਾਬਾਲਗਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਘਟਨਾ ਸ਼ਾਮ ਉਸ ਸਮੇਂ ਵਾਪਰੀ, ਜਦੋਂ ਇਹ ਲੋਕ ਪਹਾੜੀ ਦੀ ਚੋਟੀ 'ਤੇ ਸਥਿਤ ਇਕ ਮੰਦਰ ਤੋਂ ਪਰਤ ਰਹੇ ਸਨ। ਝੁੰਝੁਨੂੰ ਦੇ ਐਡੀਸ਼ਨਲ ਪੁਲਸ ਸੁਪਰਡੈਂਟ ਤੇਜਪਾਲ ਸਿੰਘ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਝੁੰਝੁਨੂੰ ਅਤੇ ਸੀਕਰ ਜ਼ਿਲ੍ਹਿਆਂ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਝੁੰਝੁਨੂੰ ਦੇ ਕਲੈਕਟਰ ਖੁਸ਼ਾਲ ਯਾਦਵ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਕੁੱਲ 34 ਵਿਅਕਤੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ 'ਚੋਂ 8 ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ 'ਚ 6 ਔਰਤਾਂ ਅਤੇ 2 ਨਾਬਾਲਗ ਸ਼ਾਮਲ ਹਨ, ਜਦੋਂ ਕਿ ਜਿਊਂਦੇ ਬਚੇ ਲੋਕਾਂ 'ਚੋਂ ਕਈ ਪੁਰਸ਼ ਹਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕਾਰ ਫਿਸਲ ਕੇ 300 ਫੁੱਟ ਹੇਠਾਂ ਡਿੱਗੀ, ਜੋੜੇ ਸਮੇਤ 4 ਲੋਕਾਂ ਦੀ ਮੌਤ 

ਪੁਲਸ ਨੇ ਕਿਹਾ ਕਿ ਪੀੜਤ ਮਨਸਾ ਮਾਤਾ ਮੰਦਰ ਤੋਂ ਪਰਤ ਰਹੇ ਸਨ, ਜਿੱਥੇ ਇਕ ਧਾਰਮਿਕ ਪ੍ਰੋਗਰਾਮ ਆਯੋਜਿਤ ਦੀ ਦੂਰੀ 'ਤੇ ਹੋਈ। ਯਾਦਵ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਡਰਾਈਵਰ ਨੇ ਟਰੈਕਟਰ-ਟਰਾਲੀ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਉਹ ਖੰਭੇ ਨਾਲ ਟਕਰਾ ਕੇ ਖੱਡ 'ਚ ਡਿੱਗ ਗਈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਦੁਖ਼ ਜਤਾਇਆ ਅਤੇ ਮੁਆਵਜ਼ੇ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਪੀ.ਐੱਮ. ਮੋਦੀ ਦੇ ਹਵਾਲੇ ਤੋਂ ਟਵੀਟ ਕੀਤਾ,''ਰਾਜਸਥਾਨ ਦੇ ਝੁੰਝੁਨੂੰ 'ਚ ਹੋਈ ਟਰੈਕਟਰ ਟਰਾਲੀ ਹਾਦਸੇ ਤੋਂ ਦੁਖ਼ੀ ਹਾਂ। ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚੋਂ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਵਿਆਹ ਤੋਂ ਇਕ ਦਿਨ ਪਹਿਲਾਂ ਪ੍ਰੇਮੀ ਨਾਲ ਦੌੜੀ ਲਾੜੀ, ਕਦੇ ਸੋਚਿਆ ਨਹੀਂ ਹੋਵੇਗਾ ਇੰਝ ਆਵੇਗੀ ਦੋਵਾਂ ਨੂੰ ਮੌਤ


author

DIsha

Content Editor

Related News