ਮਹਿਲਾ ਸੈਲਾਨੀ ਨਾਲ ਛੇੜਛਾੜ ਦੇ ਮਾਮਲੇ ''ਚ 8 ਲੋਕ ਗ੍ਰਿਫਤਾਰ

Monday, Dec 11, 2017 - 06:00 PM (IST)

ਮਹਿਲਾ ਸੈਲਾਨੀ ਨਾਲ ਛੇੜਛਾੜ ਦੇ ਮਾਮਲੇ ''ਚ 8 ਲੋਕ ਗ੍ਰਿਫਤਾਰ

ਮਿਰਜਾਪੁਰ (ਉੱਤਰ ਪ੍ਰਦੇਸ਼)— ਫਰਾਂਸ ਦੇ ਸੈਲਾਨੀਆਂ ਦੇ ਸਮੂਹ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਵਾਰਾਣਸੀ ਤੋਂ ਮਿਰਜਾਪੁਰ ਲਖਨੀਆ ਦਾਦਰੀ ਝਰਨਾ ਦੇਖਣ ਆਈ ਇਕ ਭਾਰਤੀ ਔਰਤ ਨਾਲ ਛੇੜਛਾੜ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਪ੍ਰਦੇਸ਼ ਪੁਲਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 2 ਸਮੂਹਾਂ ਦਰਮਿਆਨ ਝਗੜੇ 'ਚ ਵਿਚ ਬਚਾਅ ਕਰਨ ਵਾਲੇ ਇਕ ਫਰਾਂਸੀਸੀ ਨਾਗਰਿਕ ਨੂੰ ਵੀ ਸੱਟ ਲੱਗੀ ਹੈ, ਜਦੋਂ ਕਿ ਅਹਿਰੌਰਾ ਪੁਲਸ ਸਟੇਸ਼ਨ ਇੰਚਾਰਜ ਪ੍ਰਵੀਨ ਸਿੰਘ ਨੇ ਦੱਸਿਆ ਕਿ ਕਿਸੇ ਵਿਦੇਸ਼ੀ ਨਾਗਰਿਕ 'ਤੇ ਕੋਈ ਹਮਲਾ ਨਹੀਂ ਹੋਇਆ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਪੁਲਸ ਬੁਲਾਰੇ ਨੇ ਦੱਸਿਆ,''ਫਰਾਂਸ ਦੇ ਨਾਗਰਿਕ 'ਤੇ ਕੋਈ ਹਮਲਾ ਨਹੀਂ ਹੋਇਆ ਹੈ ਪਰ ਭਾਰਤੀਆਂ ਦੇ 2 ਸਮੂਹਾਂ ਦੇ ਝਗੜੇ 'ਚ ਵਿਚ ਬਚਾਅ ਕਰਨ ਵਾਲੇ ਇਕ ਫਰਾਂਸੀਸੀ ਨਾਗਰਿਕ ਨੂੰ ਸੱਟਾਂ ਜ਼ਰੂਰ ਲੱਗੀਆਂ ਹਨ। ਉਸ ਦੇ ਹੱਥ 'ਤੇ ਸੱਟ ਲੱਗੀ ਹੈ।''
ਉਨ੍ਹਾਂ ਨੇ ਦੱਸਿਆ ਕਿ ਵਾਰਾਣਸੀ ਦੀ ਇਕ ਔਰਤ ਨਾਲ ਕੁਝ ਲੋਕਾਂ ਨੇ ਛੇੜਛਾੜ ਕੀਤੀ ਅਤੇ ਕੁੱਟਮਾਰ ਵੀ ਕੀਤੀ। ਬੁਲਾਰੇ ਨੇ ਕਿਹਾ ਕਿ ਬਾਅਦ 'ਚ ਔਰਤ ਨੇ ਇਸ ਮਾਮਲੇ ਦੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਐਤਵਾਰ ਨੂੰ ਔਰਤ ਨੇ ਪੁਲਸ 'ਚ ਦਰਜ ਕੀਤੀ ਗਈ ਸ਼ਿਕਾਇਤ 'ਚ ਕਿਹਾ ਕਿ ਕਰੀਬ ਇਕ ਦਰਜਨ ਲੋਕਾਂ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਔਰਤ ਨੇ ਆਪਣੇ ਰਿਸ਼ਤੇਦਾਰਾਂ ਨਾਲ ਵੀ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ।


Related News