ਵੀਡੀਓ ਕਾਲ ਨੂੰ ਐਡਿਟ ਕਰ ਬਣਾਉਂਦੇ ਸਨ ਅਸ਼ਲੀਲ ਵੀਡੀਓ, 6 ਗ੍ਰਿਫਤਾਰ

Thursday, Jan 07, 2021 - 01:55 AM (IST)

ਵੀਡੀਓ ਕਾਲ ਨੂੰ ਐਡਿਟ ਕਰ ਬਣਾਉਂਦੇ ਸਨ ਅਸ਼ਲੀਲ ਵੀਡੀਓ, 6 ਗ੍ਰਿਫਤਾਰ

ਨਵੀਂ ਦਿੱਲੀ - ਦਿੱਲੀ ਪੁਲਸ ਦੀ ਸਾਈਬਰ ਸੈੱਲ ਨੇ ਮਾਰਫ ਵੀਡੀਓ ਦੇ ਨਾਮ 'ਤੇ ਬਲੈਕਮੇਲ ਕਰਕੇ ਠੱਗੀ ਕਰਨ ਵਾਲੇ 6 ਬਦਮਾਸ਼ਾਂ ਨੂੰ ਮੇਵਾਤ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਬਦਮਾਸ਼ ਲੋਕਾਂ ਨੂੰ ਵੀਡੀਓ ਕਾਲ ਕਰਦੇ ਸਨ, ਉਹ ਪੂਰੀ ਕਾਲ ਨੂੰ ਰਿਕਾਰਡ ਕਰ ਲੈਂਦੇ ਅਤੇ ਨਾਲ ਇੱਕ ਫੋਨ ਵਿੱਚ ਪੋਰਨ ਵੀਡੀਓ ਚਲਾ ਦਿੰਦੇ ਸਨ ਬਾਅਦ ਵਿੱਚ ਇਹ ਬਦਮਾਸ਼ ਵੀਡੀਓ ਨੂੰ ਮਾਰਫ਼ ਕਰ ਦਿੰਦੇ।

ਵੀਡੀਓ ਦੇਖਣ 'ਤੇ ਅਜਿਹਾ ਲੱਗਦਾ ਕਿ ਸਾਹਮਣੇ ਵਾਲਾ ਸ਼ਖਸ ਅਸ਼ਲੀਲ ਹਰਕਤ ਕਰ ਰਿਹਾ ਹੈ। ਇਸ ਵੀਡੀਓ ਨੂੰ ਵਿਖਾ ਕੇ ਉਹ ਇਹ ਕਹਿੰਦੇ ਕਿ ਜਾਂ ਤਾਂ ਉਨ੍ਹਾਂ ਨੂੰ ਪੈਸੇ ਦਿਓ ਨਹੀਂ ਤਾਂ ਉਹ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਣਗੇ। ਪੁਲਸ ਨੇ ਦੋਸ਼ੀਆਂ  ਕੋਲੋਂ 17 ਮੋਬਾਈਲ ਫੋਨ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਵਿਚੋਂ 40 ਵੀਡੀਓ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਲਵ ਜਿਹਾਦ ਕਾਨੂੰਨ ਮਾਮਲੇ 'ਚ ਜਮੀਅਤ ਉਲੇਮਾ-ਏ-ਹਿੰਦ SC ਪਹੁੰਚਿਆ

ਕੁੱਝ ਦਿਨਾਂ ਪਹਿਲਾਂ ਦਿੱਲੀ ਦੀ ਸਾਈਬਰ ਸੈੱਲ ਵਿੱਚ ਇੱਕ ਸ਼ਖਸ ਨੇ ਸ਼ਿਕਾਇਤ ਦਿੱਤੀ ਸੀ ਕਿ ਕੁੱਝ ਲੋਕ ਉਸ ਨੂੰ ਬਲੈਕਮੇਲ ਕਰ ਰਹੇ ਹਨ। ਪੀੜਤ ਨੇ ਪੁਲਸ ਨੂੰ ਦੱਸਿਆ ਕਿ ਉਹ ਲੋਕ ਕਹਿ ਰਹੇ ਹਨ ਕਿ ਉਨ੍ਹਾਂ  ਦੇ ਕੋਲ ਇੱਕ ਵੀਡੀਓ ਕਾਲ ਹੈ ਜਿਸ ਵਿੱਚ ਮੈਂ ਅਸ਼ਲੀਲ ਹਰਕਤਾਂ ਕਰ ਰਿਹਾ ਹਾਂ ਪਰ ਮੈਂ ਅਜਿਹੀ ਕੋਈ ਕਾਲ ਨਹੀ ਕੀਤੀ ਹੈ, ਪੁਲਸ ਨੇ ਉਸ ਫੋਨ ਨੰਬਰ ਦੇ ਜ਼ਰੀਏ ਦੋਸ਼ੀਆਂ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਦੋਸ਼ੀ ਨੰਬਰ ਤਾਂ ਕਿਸੇ ਦੂਜੇ ਪ੍ਰਦੇਸ਼ ਦਾ ਇਸਤੇਮਾਲ ਕਰ ਰਹੇ ਹਨ ਪਰ ਇਹ ਨੰਬਰ ਭਰਤਪੁਰ ਦੇ ਇਲਾਕੇ ਵਿੱਚ ਐਕਟਿਵ ਹੈ।

ਜਾਂਚ ਵਿੱਚ ਅਤੇ ਪੀੜਤ ਨਾਲ ਗੱਲ ਕਰਨ 'ਤੇ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਫੇਕ ਫੇਸਬੁੱਕ ਪ੍ਰੋਫਾਈਲ ਬਣਾਉਂਦੇ ਹਨ। ਇਸ ਨੂੰ ਬੇਹੱਦ ਆਕਰਸ਼ਕ ਫੋਟੋ ਲਗਾਉਂਦੇ ਹਨ ਇਸ ਤੋਂ ਬਾਅਦ ਉਹ ਕਈ ਲੋਕਾਂ ਨੂੰ ਫ੍ਰੈਂਡ ਰਿਕਵੈਸਟ ਭੇਜ ਦਿੰਦੇ ਹਨ। ਜੋ ਲੋਕ ਇਨ੍ਹਾਂ ਦੀ ਰਿਕਵੈਸਟ ਨੂੰ ਸਵੀਕਾਰ ਲੈਂਦੇ ਹਨ ਇਹ ਉਨ੍ਹਾਂ ਵਿਚੋਂ ਆਪਣਾ ਟਾਰਗੇਟ ਸੈਟ ਕਰਦੇ ਹਨ।
ਇਹ ਵੀ ਪੜ੍ਹੋ- ਭਾਰਤ 'ਚ 400 ਅੱਤਵਾਦੀਆਂ ਘੁਸਪੈਠ ਦੀ ਫਿਰਾਕ 'ਚ, LOC ਨੇੜੇ ਬਣਾਏ ਲਾਂਚ ਪੈਡ

ਇਸ ਤੋਂ ਬਾਅਦ ਸ਼ੁਰੂਆਤ ਵਿੱਚ ਤਾਂ ਇਹ ਚੈਟਿੰਗ ਕਰਦੇ ਹਨ, ਪਰ ਕੁੱਝ ਦਿਨਾਂ ਬਾਅਦ ਇਹ ਵੀਡੀਓ ਕਾਲ ਕਰਦੇ ਹਨ, ਜਦੋਂ ਵੀਡੀਓ ਕਾਲ ਚੱਲ ਰਹੀ ਹੁੰਦੀ ਤਾਂ ਇਹ ਇੱਕ ਮੋਬਾਇਲ ਵਿੱਚ ਪੋਰਨ ਵੀਡੀਓ ਚਲਾ ਦਿੰਦੇ ਬਾਅਦ ਵਿੱਚ ਇਹ ਵੀਡੀਓ ਨੂੰ ਕੁੱਝ ਇਸ ਤਰ੍ਹਾਂ ਐਡਿਟ ਕਰਦੇ ਕਿ ਲੱਗਦਾ ਹੈ ਕਿ ਫੋਨ 'ਤੇ ਗੱਲ ਕਰਨ ਵਾਲਾ ਹੀ ਕੋਈ ਅਸ਼ਲੀਲ ਹਰਕਤ ਕਰ ਰਿਹਾ ਹੈ।

ਪੁਲਸ ਨੇ ਟੈਕਨਿਕਲ ਸਰਵਿਲਾਂਸ ਦੇ ਆਧਾਰ 'ਤੇ ਭਰਤਪੁਰ ਇਲਾਕੇ ਤੋਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ ਦੇ ਨਾਮ ਰਈਸ, ਵਾਹਿਦ, ਅਕਰਮ, ਮੁਫੀਦ, ਅਨਸ ਅਤੇ ਵਾਰਿਸ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 17 ਮੋਬਾਈਲ ਫੋਨ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਦੇ 10 ਬੈਂਕ ਖਾਤਿਆਂ ਦੀ ਵੀ ਜਾਣਕਾਰੀ ਪੁਲਸ ਨੂੰ ਮਿਲੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News