INX ਮੀਡੀਆ ਕੇਸ : ED ਨੇ ਚਿਦਾਂਬਰਮ ਨੂੰ ਕੀਤਾ ਗ੍ਰਿਫਤਾਰ

Wednesday, Oct 16, 2019 - 10:47 AM (IST)

INX ਮੀਡੀਆ ਕੇਸ : ED ਨੇ ਚਿਦਾਂਬਰਮ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀ ਦੇ ਤਿੰਨ ਅਧਿਕਾਰੀਆਂ ਨੇ ਤਿਹਾੜ ਜੇਲ 'ਚ ਅੱਜ ਯਾਨੀ ਬੁੱਧਵਾਰ ਨੂੰ 2 ਘੰਟੇ ਤੱਕ ਪੁੱਛ-ਗਿੱਛ ਕੀਤੀ। ਦੱਸਣਯੋਗ ਹੈ ਕਿ ਚਿਦਾਂਬਰ ਹਾਲੇ ਤੱਕ ਇਸੇ ਮਾਮਲੇ 'ਚ ਸੀ.ਬੀ.ਆਈ. ਦੀ ਨਿਆਇਕ ਹਿਰਾਸਤ 'ਚ ਸਨ। ਮੰਗਲਵਾਰ ਨੂੰ ਵਿਸ਼ੇਸ਼ ਅਦਾਲਤ ਨੇ ਈ.ਡੀ. ਦੇ ਤਿੰਨ ਅਧਿਕਾਰੀਆਂ ਨੂੰ ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਚਿਦਾਂਬਰਮ ਤੋਂ ਪੁੱਛ-ਗਿੱਛ ਦੀ ਮਨਜ਼ੂਰੀ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਏਜੰਸੀ ਪੁੱਛ-ਗਿੱਛ ਤੋਂ ਬਾਅਦ ਚਿਦਾਂਬਰਮ ਨੂੰ ਗ੍ਰਿਫਤਾਰ ਕਰ ਸਕਦੀ ਹੈ। ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਮਾਂ ਨਲਿਨੀ ਨਾਲ ਤਿਹਾੜ ਪਹੁੰਚੇ। ਇਸ ਦੌਰਾਨ ਚਿਦਾਂਬਰਮ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਸਪੈਸ਼ਲ ਜੱਜ ਅਜੇ ਕੁਮਾਰ ਕੁਹਾਰ ਨੇ ਕਿਹਾ,''ਮਨੀ ਲਾਂਡਰਿੰਗ ਦੇ ਦੋਸ਼ੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਗ੍ਰਿਫਤਾਰ ਕਰ ਸਕਦੀ ਹੈ। ਜੇਕਰ ਪੂਰੇ ਸਬੂਤ ਹਨ ਤਾਂ, ਇਸ 'ਚ ਕੋਰਟ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਜੇਕਰ ਦੋਸ਼ੀ ਪਹਿਲਾਂ ਤੋਂ ਹੀ ਕਿਸੇ ਹੋਰ ਕੇਸ 'ਚ ਹਿਰਾਸਤ 'ਚ ਹੈ ਤਾਂ ਪੁੱਛ-ਗਿੱਛ ਲਈ ਮਨਜ਼ੂਰੀ ਦੀ ਲੋੜ ਹੈ।'' ਜੱਜ ਨੇ ਆਪਣੇ ਫੈਸਲੇ 'ਚ ਅੱਗੇ ਕਿਹਾ,''ਕੋਰਟ ਦੀ ਮਨਜ਼ੂਰੀ ਦੇ ਨਾਲ ਇਸ ਤਰ੍ਹਾਂ ਦੀ ਪੁੱਛ-ਗਿੱਛ 'ਚ ਜੇਕਰ ਹਾਲਾਤ ਗ੍ਰਿਫਤਾਰੀ ਲਈ ਸਹੀ ਹਨ ਤਾਂ ਅਜਿਹਾ ਕੀਤਾ ਜਾ ਸਕਦਾ ਹੈ।''

PunjabKesariਜ਼ਿਕਰਯੋਗ ਹੈ ਕਿ ਆਈ.ਐੱਨ.ਐਕਸ. ਮੀਡੀਆ ਦੀ ਮਨੀ ਲਾਂਡਰਿੰਗ ਕੇਸ 'ਚ ਰਾਊਜ ਐਵੇਨਿਊ ਕੋਰਟ ਨੇ ਈ.ਡੀ. ਨੂੰ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਗ੍ਰਿਫਤਾਰ ਕਰਨ ਅਤੇ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਜਾਂਚ ਏਜੰਸੀ ਨੂੰ 30 ਮਿੰਟ ਦਾ ਸਮਾਂ ਪੁੱਛ-ਗਿੱਛ ਲਈ ਤੈਅ ਕੀਤਾ ਹੈ। ਸਾਲਿਸਿਟਰ ਜਨਰਲ ਤੂਸ਼ਾਰ ਮੇਹਤਾ ਨੇ ਕੋਰਟ ਦੇ ਸਾਹਮਣੇ ਚਿਦਾਂਬਰਮ ਦੀ ਗ੍ਰਿਫਤਾਰੀ ਲਈ ਦਲੀਲ ਪੇਸ਼ ਕੀਤੀ ਸੀ। ਤੂਸ਼ਾਰ ਮੇਹਤਾ ਨੇ ਚਿਦਾਂਬਰਮ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਕਿਹਾ ਸੀ,''ਆਈ.ਐੱਨ.ਐਕਸ. ਮਾਮਲੇ 'ਚ ਮਨੀ ਲਾਂਡਰਿੰਗ, ਸੀ.ਬੀ.ਆਈ. ਦੇ ਕੇਸ ਤੋਂ ਵੱਖ ਹੈ ਅਤੇ ਇਸ 'ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਪੁੱਛ-ਗਿੱਛ ਕਰਨ ਦੀ ਲੋੜ ਹੈ।'' ਚਿਦਾਂਬਰਮ ਦਾ ਪੱਖ ਰੱਖਦੇ ਹੋਏ ਸੀਨੀਅਰ ਵਕੀਲ ਅਤੇ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹਾ ਸੀ ਕਿ ਪੂਰਾ ਕੇਸ ਸੀ.ਬੀ.ਆਈ. ਦੀ ਐੱਫ.ਆਈ.ਆਰ. 'ਤੇ ਹੀ ਆਧਾਰਤ ਹੈ। ਇਸ 'ਚ ਵੱਖ ਤੋਂ ਗ੍ਰਿਫਤਾਰੀ ਦੀ ਲੋੜ ਨਹੀਂ ਹੈ।


author

DIsha

Content Editor

Related News