ਬੈਂਕ ਧੋਖਾਦੇਹੀ ਮਾਮਲੇ ’ਚ ਮੁੰਬਈ ’ਚ ਈ. ਡੀ. ਦੇ ਛਾਪੇ
Saturday, Feb 15, 2025 - 10:35 PM (IST)

ਮੁੰਬਈ, (ਭਾਸ਼ਾ)– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 142 ਕਰੋੜ ਰੁਪਏ ਦੇ ਬੈਂਕ ਧੋਖਾਦੇਹੀ ਮਾਮਲੇ ਦੀ ਜਾਂਚ ਤਹਿਤ ਮੁੰਬਈ ਵਿਚ 12 ਥਾਵਾਂ ’ਤੇ ਛਾਪੇਮਾਰੀ ਕੀਤੀ। ਈ. ਡੀ. ਦੇ ਸੀ. ਬੀ. ਆਈ. ਵਲੋਂ ਮੈਸਰਜ਼ ਰਿਆਲਟੋ ਐਕਜਿਮ ਪ੍ਰਾਈਵੇਟ ਲਿਮਟਿਡ, ਮੈਸਰਜ਼ ਪੁਸ਼ਪਕ ਬੁਲੀਅਨ ਪ੍ਰਾਈਵੇਟ ਲਿਮਟਿਡ, ਚੰਦਰਕਾਂਤ ਪਟੇਲ ਅਤੇ ਹੋਰਨਾਂ ਖਿਲਾਫ ਭਾਰਤੀ ਦੰਡ ਸੰਹਿਤਾ ਅਤੇ ਭ੍ਰਿਸ਼ਟਾਚਾਰ ਨਿਵਾਰਣ ਐਕਟ ਤਹਿਤ ਦਰਜ ਮਾਮਲੇ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਹੈ।
ਈ. ਡੀ. ਨੇ ਅਚਲ ਜਾਇਦਾਦਾਂ ਅਤੇ ਚਲ ਜਾਇਦਾਦਾਂ (ਬੈਂਕ ਫੰਡ) ਅਤੇ ਕਈ ਹੋਰ ਅਪਰਾਧ ਸਾਬਿਤ ਕਰਨ ਵਾਲੇ ਦਸਤਾਵੇਜ਼ਾਂ ਦਾ ਵੇਰਵਾ ਬਰਾਮਦ ਕੀਤਾ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਜਾਂ ਫ੍ਰੀਜ ਕਰ ਦਿੱਤਾ ਗਿਆ।