ਰਾਡੂਕਾਨੂ ਤੇ ਫਰਨਾਂਡੀਜ਼ ਡੀ. ਸੀ. ਓਪਨ ਦੇ ਸੈਮੀਫਾਈਨਲ ’ਚ

Sunday, Jul 27, 2025 - 11:37 AM (IST)

ਰਾਡੂਕਾਨੂ ਤੇ ਫਰਨਾਂਡੀਜ਼ ਡੀ. ਸੀ. ਓਪਨ ਦੇ ਸੈਮੀਫਾਈਨਲ ’ਚ

ਵਾਸ਼ਿੰਗਟਨ- ਐਮਾ ਰਾਡੂਕਾਨੂ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਮਾਰੀਆ ਸਕਾਰੀ ਨੂੰ 6-4, 7-5 ਨਾਲ ਹਰਾ ਕੇ ਡੀ. ਸੀ. ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਬ੍ਰਿਟੇਨ ਦੀ ਇਸ ਖਿਡਾਰਨ ਨੇ 2021 ਵਿਚ ਅਮਰੀਕੀ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਦੇ ਆਖਰੀ-4 ਵਿਚ ਜਗ੍ਹਾ ਬਣਾਈ ਹੈ। ਹੁਣ ਉਸਦਾ ਸਾਹਮਣਾ ਅੰਨਾ ਕਾਲਿੰਸਕਾਯਾ ਨਾਲ ਹੋਵੇਗਾ, ਜਿਸ ਨੇ ਕਲਾਰਾ ਟਾਸਨ ਨੂੰ 6-3, 7-5 ਨਾਲ ਹਰਾਇਆ।

ਮਹਿਲਾ ਵਰਗ ਵਿਚ 2021 ਦੀ ਅਮਰੀਕੀ ਓਪਨ ਦੀ ਉਪ ਜੇਤੂ ਲੇਯਲਾ ਫਰਨਾਂਡੀਜ਼ ਨੇ ਵੀ ਕੁਆਲੀਫਾਇਰ ਟੇਲਰ ਟਾਓਨਸੇਂਡ ਨੂੰ 6-4, 7-6 (4) ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਫਰਨਾਂਡੀਜ਼ ਦਾ ਅਗਲਾ ਮੁਕਾਬਲਾ 2022 ਦੀ ਵਿੰਬਲਡਨ ਚੈਂਪੀਅਨ ਏਲੇਨਾ ਰਯਬਾਕਿਨਾ ਨਾਲ ਹੋਵੇਗਾ, ਜਿਸ ਨੇ ਮੈਗਡਾਨੇਲਾ ਫ੍ਰੇਚ ਨੂੰ 6-3, 6-3 ਨਾਲ ਹਰਾਇਆ। ਮੈਗਡਾਨੇਲਾ ਫ੍ਰੇਚ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀਨਸ ਵਿਲੀਅਮਜ਼ ਨੂੰ ਹਰਾਇਆ ਸੀ।


author

Tarsem Singh

Content Editor

Related News