ਸੀ. ਬੀ. ਐੱਸ. ਈ. ਦੇ ਮੁਖੀ ਰਾਹੁਲ ਸਿੰਘ ਦੇ ਕਾਰਜਕਾਲ ’ਚ 2 ਸਾਲ ਦਾ ਵਾਧਾ
Saturday, Aug 09, 2025 - 12:21 AM (IST)

ਨਵੀਂ ਦਿੱਲੀ (ਭਾਸ਼ਾ)-ਸੀਨੀਅਰ ਨੌਕਰਸ਼ਾਹ ਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦੇ ਮੁਖੀ ਰਾਹੁਲ ਸਿੰਘ ਦਾ ਕਾਰਜਕਾਲ 2 ਸਾਲ ਲਈ ਵਧਾ ਦਿੱਤਾ ਗਿਆ ਹੈ। ਬਿਹਾਰ ਕੇਡਰ ਦੇ 1996 ਬੈਚ ਦੇ ਆਈ. ਏ. ਐੱਸ. ਅਧਿਕਾਰੀ ਰਾਹੁਲ ਨੂੰ ਪਿਛਲੇ ਸਾਲ 13 ਮਾਰਚ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਪਰਸੋਨਲ ਮੰਤਰਾਲਾ ਵੱਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਰਾਹੁਲ ਸਿੰਘ ਦੇ ਕੇਂਦਰ ’ਚ ਡੈਪੂਟੇਸ਼ਨ ਦੇ ਕਾਰਜਕਾਲ ਨੂੰ 11 ਨਵੰਬਰ, 2025 ਤੋਂ 2 ਸਾਲ ਭਾਵ 11 ਨਵੰਬਰ, 2027 ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।