ਫਰਨਾਂਡੀਜ਼ ਬਣੀ ਡੀ. ਸੀ. ਓਪਨ ਦੀ ਜੇਤੂ

Tuesday, Jul 29, 2025 - 11:40 AM (IST)

ਫਰਨਾਂਡੀਜ਼ ਬਣੀ ਡੀ. ਸੀ. ਓਪਨ ਦੀ ਜੇਤੂ

ਵਾਸ਼ਿੰਗਟਨ : ਲੇਯਲਾ ਫਰਨਾਂਡੀਜ਼ ਤੇ ਐਲਕਸ ਡੀ ਮਿਨੌਰ ਨੇ ਡੀ. ਸੀ. ਓਪਨ ਟੈਨਿਸ ਟੂਰਨਾਮੈਂਟ ਵਿਚ ਕ੍ਰਮਵਾਰ ਮਹਿਲਾ ਤੇ ਪੁਰਸ਼ ਵਰਗ ਦਾ ਖਿਤਾਬ ਜਿੱਤਿਆ। ਕੈਨੇਡਾ ਦੀ 22 ਸਾਲਾ ਖਿਡਾਰਨ ਫਰਨਾਂਡੀਜ਼ ਨੇ ਅੰਨਾ ਕਲਾਸਿਨਕਯਾ ਨੂੰ 6-1, 6-2 ਨਾਲ ਹਰਾਇਆ। ਅਮਰੀਕੀ ਓਪਨ 2021 ਦੀ ਉਪ ਜੇਤੂ ਫਰਨਾਂਡੀਜ਼ ਨੇ ਆਪਣੀ ਚੌਥੀ ਸਿੰਗਲਜ਼ ਟਰਾਫੀ ਜਿੱਤੀ। ਪੁਰਸ਼ ਵਰਗ ਵਿਚ ਐਲਕਸ ਡੀ ਮਿਨੌਰ ਨੇ ਅਲੈਜਾਂਦ੍ਰੋ ਡੇਵਿਡੋਵਿਚ ਫੋਕਿਨਾ ’ਤੇ 5-7, 6-1, 7-6 (3) ਦੀ ਜਿੱਤ ਦੇ ਨਾਲ ਆਪਣਾ 10ਵਾਂ ਏ. ਟੀ. ਪੀ. ਤੇ ਹਾਰਡ ਕੋਰਟ ’ਤੇ ਅੱਠਵਾਂ ਖਿਤਾਬ ਜਿੱਤਿਆ। ਆਸਟ੍ਰੇਲੀਆ ਦਾ ਇਹ 26 ਸਾਲਾ ਖਿਡਾਰੀ 2018 ਵਿਚ ਡੀ. ਸੀ. ਓਪਨ ਵਿਚ ਉਪ ਜੇਤੂ ਰਿਹਾ ਸੀ।


author

Tarsem Singh

Content Editor

Related News