ਮਹਾਰਾਸ਼ਟਰ ਦੇ ਸਿਆਸੀ ਸੰਕਟ ਦਰਮਿਆਨ ਸੰਜੇ ਰਾਊਤ ਨੂੰ ED ਨੇ ਭੇਜਿਆ ਸੰਮਨ

06/27/2022 2:05:05 PM

ਨਵੀਂ ਦਿੱਲੀ– ਮਹਾਰਾਸ਼ਟਰ ਦੀ ਸਿਆਸਤ ’ਚ ਛਾਏ ਸੰਕਟ ਦੇ ਬੱਦਲ ਦਰਮਿਆਨ ਇਕ ਨਵਾਂ ਮੋੜ ਆਇਆ ਹੈ। ਦਰਅਸਲ ਸਿਆਸੀ ਗਹਿਮਾ-ਗਹਿਮੀ ’ਚ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੀ ਐਂਟਰੀ ਹੋ ਗਈ ਹੈ। ਈਡੀ ਨੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੂੰ ਸੰਮਨ ਭੇਜਿਆ ਅਤੇ ਪੁੱਛ-ਗਿੱਛ ਲਈ ਕੱਲ ਯਾਨੀ ਕਿ 28 ਜੂਨ ਨੂੰ ਬੁਲਾਇਆ ਹੈ। ਰਾਊਤ ਨੂੰ ਮੁੰਬਈ ਦੀ ਇਕ ‘ਚੌਲ’ ਜ਼ਮੀਨ ਵਿਕਾਸ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਰਾਊਤ ਨੂੰ 28 ਜੂਨ ਨੂੰ ਤਲਬ ਕੀਤਾ ਹੈ। 

ਇਹ ਘਟਨਾਕ੍ਰਮ ਅਜਿਹੇ ਸਮੇਂ ’ਤੇ ਹੋਇਆ ਹੈ, ਜਦੋਂ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਬਗਾਵਤ ਦੀ ਵਜ੍ਹਾ ਨਾਲ ਮਹਾਰਾਸ਼ਟਰ ਦੀ ਮਹਾਵਿਕਾਸ ਅਘਾੜੀ (MVA) ਸਰਕਾਰ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਸ਼ਿਵ ਸੈਨਾ ਅਗਵਾਈ ਵਾਲੀ ਮਹਾਵਿਕਾਸ ਅਘਾੜੀ ਗਠਜੋੜ ’ਚ ਹੋਰ ਪਾਰਟੀਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਹਨ। ਈਡੀ ਨੇ ਅਪ੍ਰੈਲ ਮਹੀਨੇ ’ਚ ਰਾਊਤ ਦੀ ਪਤਨੀ ਵਰਸ਼ਾ ਅਤੇ ਸੰਸਦ ਮੈਂਬਰ ਦੇ ਦੋ ਸਹਿਯੋਗੀਆਂ ਦੀ 11.15 ਕਰੋੜ ਰੁਪਏ ਦੀ ਸੰਪਤੀ ਨੂੰ ਅਸਥਾਈ ਤੌਰ ’ਤੇ ਕੁਰਕ ਕਰ ਲਿਆ ਸੀ।

ਸੰਜੇ ਰਾਊਤ ਨੇ ਟਵੀਟ ਕਰਕੇ ਕਿਹਾ ਕਿ ਮੈਂ ਹੁਣ ਸਮਝ ਗਿਆ ਹਾਂ ਕਿ ਈਡੀ ਨੇ ਮੈਨੂੰ ਸੰਮਨ ਕੀਤਾ ਹੈ। ਬਾਲਾ ਸਾਹਿਬ ਦੇ ਅਸੀਂ ਸਾਰੇ ਸ਼ਿਵ ਸੈਨਿਕ ਇਕ ਵੱਡੀ ਲੜਾਈ ਲੜ ਰਹੇ ਹਾਂ, ਇਹ ਸਾਜ਼ਿਸ਼ ਚੱਲ ਰਹੀ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਸੰਸਦ ਪ੍ਰਿਅੰਕਾ ਚਤੁਰਵੇਦੀ ਨੇ ਸੰਜੇ ਰਾਊਤ ਨੂੰ ਸੰਮਨ ਭੇਜਣ ਨੂੰ ਲੈ ਕੇ ਈਡੀ 'ਤੇ ਨਿਸ਼ਾਨਾ ਸਾਧਦੇ ਹੋਏ ਟਵੀਟ 'ਚ ਲਿਖਿਆ ਕਿ ਈਡੀ ਵਿਭਾਗ ਭਾਜਪਾ ਤੋਂ ਪਰਮ ਸ਼ਰਧਾ ਦੀ ਸਭ ਤੋਂ ਵੱਡੀ ਮਿਸਾਲ ਪੇਸ਼ ਕਰ ਰਿਹਾ ਹੈ।


Tanu

Content Editor

Related News