ED ਦੇ ਸਵਾਲਾਂ ''ਚ ਨਵਾਂ ਕੁਝ ਵੀ ਨਹੀਂ, ਪਹਿਲਾਂ ਹੀ ਦੇ ਦਿੱਤੇ ਹਨ ਸਾਰੇ ਜਵਾਬ : ਰਾਬਰਟ ਵਾਡਰਾ

Thursday, Apr 17, 2025 - 04:15 PM (IST)

ED ਦੇ ਸਵਾਲਾਂ ''ਚ ਨਵਾਂ ਕੁਝ ਵੀ ਨਹੀਂ, ਪਹਿਲਾਂ ਹੀ ਦੇ ਦਿੱਤੇ ਹਨ ਸਾਰੇ ਜਵਾਬ : ਰਾਬਰਟ ਵਾਡਰਾ

ਨਵੀਂ ਦਿੱਲੀ- ਹਰਿਆਣਾ 'ਚ ਕਥਿਤ ਜ਼ਮੀਨ ਹੜੱਪਣ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੁੱਛਗਿੱਛ ਦਾ ਸਾਹਮਣਾ ਕਰ ਰਹੇ ਕਾਰੋਬਾਰੀ ਰਾਬਰਟ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ (ਈਡੀ) ਦੇ ਸਵਾਲਾਂ 'ਚ ਕੁਝ ਵੀ ਨਵਾਂ ਨਹੀਂ ਹੈ ਅਤੇ ਸਾਰੇ ਸਵਾਲਾਂ ਦੇ ਜਵਾਬ ਪਹਿਲਾਂ ਹੀ ਦੇ ਚੁੱਕੇ ਹਨ। ਸ਼੍ਰੀ ਵਾਡਰਾ ਅੱਜ ਲਗਾਤਾਰ ਤੀਜੇ ਦਿਨ ਈਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਸਨ।

ਉਨ੍ਹਾਂ ਨੇ ਬਾਅਦ 'ਚ ਪੱਤਰਕਾਰਾਂ ਨੂੰ ਕਿਹਾ,"ਇਹ ਉਹੀ ਸਵਾਲ ਹਨ ਜੋ ਮੈਨੂੰ ਸਾਲ 2019 'ਚ ਪੁੱਛੇ ਗਏ ਸਨ ਅਤੇ ਮੈਂ ਪਹਿਲਾਂ ਹੀ ਸਾਰਿਆਂ ਦੇ ਜਵਾਬ ਦੇ ਚੁੱਕਾ ਹਾਂ। ਇਸ 'ਚ ਕੁਝ ਵੀ ਨਵਾਂ ਨਹੀਂ ਹੈ।" ਸਰਕਾਰ 'ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ,"ਸਰਕਾਰ ਇਸ ਤਰ੍ਹਾਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਆਪਣੀ ਮੁਹਿੰਮ ਚਲਾਉਂਦੀ ਹੈ ਪਰ ਸਾਡੇ ਕੋਲ ਇਸ ਨੂੰ ਸਹਿਣ ਦੀ ਤਾਕਤ ਹੈ ਅਤੇ ਅਸੀਂ ਮਜ਼ਬੂਤੀ ਨਾਲ ਖੜ੍ਹੇ ਰਹਾਂਗੇ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News