ਈ.ਡੀ. ਨੇ ਰਾਜ ਠਾਕਰੇ ਨੂੰ ਕੋਹਿਨੂਰ ਮਿੱਲ ਮਾਮਲੇ ''ਚ ਭੇਜਿਆ ਨੋਟਿਸ

08/19/2019 5:31:12 PM

ਮੁੰਬਈ— ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੋਹਿਨੂਰ ਮਿੱਲ 'ਚ ਨੋਟਿਸ ਭੇਜ ਕੇ 22 ਅਗਸਤ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ। ਪਾਰਟੀ ਸੂਤਰਾਂ ਅਨੁਸਾਰ ਉਨ੍ਹਾਂ ਨੇ ਕਿਹਾ,''ਅਸੀਂ ਇਸ ਤੋਂ ਡਰਦੇ ਨਹੀਂ ਹਾਂ ਅਤੇ ਇਸ ਦਾ ਉੱਚਿਤ ਜਵਾਬ ਦਿੱਤਾ ਜਾਵੇਗਾ।'' ਈ.ਡੀ. ਨੇ ਇਸ ਮਾਮਲੇ 'ਚ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਨੇਤਾ ਮਨੋਹਰ ਜੋਸ਼ੀ ਦੇ ਬੇਟੇ ਉਨਮੇਸ਼ ਜੋਸ਼ੀ ਨੂੰ ਵੀ ਪੁੱਛ-ਗਿੱਛ ਲਈ ਅੱਜ ਯਾਨੀ ਸੋਮਵਾਰ ਨੂੰ ਤਲੱਬ ਕੀਤਾ। ਸ਼੍ਰੀ ਠਾਕਰੇ ਨੂੰ ਈ.ਡੀ. ਨੇ ਕੋਹਿਨੂਰ ਸੀ.ਟੀ.ਐੱਨ.ਐੱਲ. ਕਰਜ਼ ਮਾਮਲੇ ਨਾਲ ਜੁੜੀ ਪੁੱਛ-ਗਿੱਛ 'ਚ ਹਿੱਸਾ ਲੈਣ ਲਈ ਨੋਟਿਸ ਭੇਜਿਆ ਹੈ।

ਉਨਮੇਸ਼ ਜੋਸ਼ੀ ਦੀ ਕੰਪਨੀ ਕੋਹਿਨੂਰ ਸੀ.ਟੀ.ਐੱਨ.ਐੱਲ. 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਮਾਧਿਅਮ ਨਾਲ ਕੋਹਿਨੂਰ ਮਿੱਲ ਦੀ ਜ਼ਮੀਨ ਖਰੀਦੀ ਸੀ। ਇਸ 'ਤੇ ਕੋਹਿਨੂਰ ਸਕਵਾਇਰ ਨਾਂ ਦੀ ਬਹੁ ਮੰਜ਼ਲਾਂ ਇਮਾਰਤ ਬਣਾਈ ਗਈ। ਈ.ਡੀ. ਮੌਜੂਦਾ ਸਮੇਂ ਆਈ.ਐੱਲ. ਅਤੇ ਐੱਫ.ਐੱਸ. ਵਲੋਂ ਕੋਹਿਨੂਰ ਸੀ.ਟੀ.ਐੱਨ.ਐੱਲ. 'ਚ 860 ਕਰੋੜ ਰੁਪਏ ਦੇ ਨਿਵੇਸ਼ ਦੀ ਵੀ ਜਾਂਚ ਕਰ ਰਹੀ ਹੈ। ਕੋਹਿਨੂਰ ਸੀ.ਟੀ.ਐੱਨ.ਐੱਲ. ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸ਼ੀ ਦੇ ਬੇਟੇ ਉਨਮੇਸ਼ ਜੋਸ਼ੀ ਵਲੋਂ ਸਥਾਪਤ ਕੰਪਨੀ ਹੈ। ਸਾਲ 2005 'ਚ ਜੋਸ਼ੀ ਦੇ ਬੇਟੇ ਨਾਲ ਆਈ.ਐੱਲ. ਅਤੇ ਐੱਫ.ਐੱਸ. ਤੇ ਰਾਜ ਠਾਕਰੇ ਦੇ ਮਲਕੀਅਤ ਵਾਲੀ ਮਾਤੋਸ਼੍ਰੀ ਕੰਸਟਰਕਸ਼ਨ ਨੇ ਸਾਂਝੇ ਰੂਪ ਨਾਲ ਕੋਹਿਨੂਰ ਮਿੱਲ ਲਈ 421 ਕਰੋੜ ਰੁਪਏ ਦੀ 4.8 ਏਕੜ ਦੀ ਜਾਇਦਾਦ ਖਰੀਦਣ ਲਈ ਬੋਲੀ ਲਗਾਈ ਸੀ। ਠਾਕਰੇ ਸਾਲ 2008 'ਚ ਇਸ ਤੋਂ ਬਾਹਰ ਹੋ ਗਏ।


DIsha

Content Editor

Related News