ਕਸ਼ਮੀਰੀ ਵਿਦਿਆਰਥੀਆਂ ਨੂੰ MBBS ਸੀਟਾਂ ਵੇਚਣ ਦੇ ਮਾਮਲੇ ''ਚ ਈ.ਡੀ. ਦੀ ਛਾਪੇਮਾਰੀ
Thursday, Mar 09, 2023 - 01:07 PM (IST)
ਸ਼੍ਰੀਨਗਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਾਕਿਸਤਾਨ 'ਚ ਕਸ਼ਮੀਰੀ ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ. ਸੀਟਾਂ ਵੇਚਣ ਦੇ ਮਾਮਲੇ 'ਚ ਵੀਰਵਾਰ ਨੂੰ ਹੁਰੀਅਤ ਨੇਤਾਵਾਂ ਦੇ ਘਰਾਂ ਸਣੇ ਤਿੰਨ ਥਾਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਨੰਤਨਾਗ 'ਚੇ ਕਾਜ਼ੀ ਯਾਸਿਰ, ਬਾਗ-ਏ-ਮੇਹਤਾਬ ਇਲਾਕੇ 'ਚ 'ਜੰਮੂ-ਕਸ਼ਮੀਰ ਸਾਲਵੇਸ਼ਨ ਮੂਵਮੈਂਟ' ਦੇ ਪ੍ਰਧਾਨ ਜ਼ਫ਼ਰ ਭੱਟ ਅਤੇ ਅਨੰਤਨਾਗ ਦੇ ਮੱਟਨ ਇਲਾਕੇ 'ਚ ਮੁਹੰਮਦ ਇਕਬਾਲ ਖ਼ਵਾਜਾ ਦੇ ਘਰਾਂ 'ਤੇ ਛਾਪੇ ਮਾਰੇ।
ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮਰ ਪੁਲਸ ਦੇ ਨਾਲ ਕੇਂਦਰੀ ਜਾਂਚ ਏਜੰਸੀ ਦੇ ਕਰਮਚਾਰੀਆਂ ਨੇ ਤਿੰਨ ਥਾਵਾਂ 'ਤੇ ਇਕੱਠੇ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ 'ਚ ਕਸ਼ਮੀਰੀ ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਵੇਚਣ ਅਤੇ ਅੱਤਵਾਦ ਨੂੰ ਸਮਰਥਨ ਅਤੇ ਧਨ ਰਾਸ਼ੀ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।