ਮਾਮਲਾ ਬੰਗਲਾਦੇਸ਼ੀ ਘੁਸਪੈਠ ਦਾ: ਝਾਰਖੰਡ ਤੇ ਪੱਛਮੀ ਬੰਗਾਲ ’ਚ 17 ਥਾਵਾਂ ’ਤੇ ED ਨੇ ਮਾਰੇ ਛਾਪੇ
Tuesday, Nov 12, 2024 - 06:26 PM (IST)
ਰਾਂਚੀ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੰਗਲਾਦੇਸ਼ੀ ਨਾਗਰਿਕਾਂ ਦੀ ਕਥਿਤ ਗੈਰ-ਕਾਨੂੰਨੀ ਘੁਸਪੈਠ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ਵਿਚ ਮੰਗਲਵਾਰ ਪੱਛਮੀ ਬੰਗਾਲ ਤੇ ਝਾਰਖੰਡ ’ਚ ਕਈ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੰਘੀ ਜਾਂਚ ਏਜੰਸੀ ਦੇ ਝਾਰਖੰਡ ਦਫਤਰ ਦੇ ਅਧਿਕਾਰੀ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਤੋਂ ਇੱਕ ਦਿਨ ਪਹਿਲਾਂ, ਦੋ ਗੁਆਂਢੀ ਰਾਜਾਂ ਵਿੱਚ ਕੁੱਲ 17 ਥਾਵਾਂ 'ਤੇ ਤਲਾਸ਼ੀ ਲੈ ਰਹੇ ਹਨ।
ਇਹ ਵੀ ਪੜ੍ਹੋ: ਦੱਖਣੀ ਕੋਰੀਆ 'ਚ ਕਾਲੀ ਖੰਘ ਨਾਲ ਪਹਿਲੀ ਮੌਤ
ਮੀਡੀਆ ’ਚ ਆਈਆਂ ਤਸਵੀਰਾਂ ’ਚ ਸੀ. ਆਰ. ਪੀ. ਐੱਫ. ਦੇ ਜਵਾਨ ਰਾਂਚੀ ਵਿਚ ਬਰਿਆਟੂ ਰੋਡ ’ਤੇ ਸਥਿਤ ਇਕ ਹੋਟਲ ਤੇ ਸ਼ਹਿਰ ਦੇ ਇਕ ਰਿਜ਼ਾਰਟ ਦੇ ਬਾਹਰ ਤਾਇਨਾਤ ਦਿਸੇ। ਈ.ਡੀ. ਦੀਆਂ ਟੀਮਾਂ ਅੰਦਰ ਦਸਤਾਵੇਜ਼, ਬਹੀ-ਖਾਤਿਆਂ ਅਤੇ ਵਿੱਤੀ ਰਿਕਾਰਡ ਦੀ ਜਾਂਚ ਕਰ ਰਹੀਆਂ ਸਨ। ਏਜੰਸੀ ਨੇ ਆਪਣੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਛਾਪੇਮਾਰੀ ਦੌਰਾਨ ਜਾਅਲੀ ਆਧਾਰ ਕਾਰਡ, ਜਾਅਲੀ ਪਾਸਪੋਰਟ, ਗੈਰ-ਕਾਨੂੰਨੀ ਹਥਿਆਰ, ਰੀਅਲ ਅਸਟੇਟ ਦੇ ਦਸਤਾਵੇਜ਼, ਨਕਦੀ, ਗਹਿਣੇ ਤੇ ਧੋਖਾਦੇਹੀ ਲਈ ਵਰਤੇ ਗਏ ਦਸਤਾਵੇਜ਼ ਜ਼ਬਤ ਕੀਤੇ ਗਏ। ਪ੍ਰਿੰਟਿੰਗ ਮਸ਼ੀਨਾਂ ਅਤੇ ਖਾਲੀ ਪ੍ਰਫਾਰਮੇ ਵੀ ਬਰਾਮਦ ਹੋਏ।
ਇਹ ਵੀ ਪੜ੍ਹੋ: ਬ੍ਰਿਟੇਨ ਨੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਦੁਹਰਾਇਆ ਸਮਰਥਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8