ਈਡੀ ਵੱਲੋਂ ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਬੋਲੇ ਸੀ.ਐੱਮ ਸੋਰੇਨ, ''ਨਾ ਕਦੇ ਝੁਕੇ ਹਾਂ ਨਾ ਡਰੇ ਹਾਂ''

Sunday, Jan 21, 2024 - 01:12 AM (IST)

ਈਡੀ ਵੱਲੋਂ ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਬੋਲੇ ਸੀ.ਐੱਮ ਸੋਰੇਨ, ''ਨਾ ਕਦੇ ਝੁਕੇ ਹਾਂ ਨਾ ਡਰੇ ਹਾਂ''

ਰਾਂਚੀ — ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੋਂ ਈਡੀ ਅਧਿਕਾਰੀਆਂ ਨੇ ਕਰੀਬ ਸੱਤ ਘੰਟੇ ਤੱਕ ਪੁੱਛਗਿੱਛ ਕੀਤੀ। ਲੰਬੀ ਪੁੱਛਗਿੱਛ ਤੋਂ ਬਾਅਦ ਈਡੀ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬਾਹਰ ਆਈ। ਮੁੱਖ ਮੰਤਰੀ ਤੋਂ ਬਡਗਈ ਖੇਤਰ 'ਚ ਡੀਏਵੀ ਬਰਿਆਟੂ ਦੇ ਪਿੱਛੇ ਸਥਿਤ 8.46 ਏਕੜ ਜ਼ਮੀਨ ਬਾਰੇ ਈਡੀ ਵੱਲੋਂ ਪੁੱਛਗਿੱਛ ਕੀਤੀ ਗਈ। ਮੁੱਖ ਮੰਤਰੀ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਕਵਾਇਰ ਕੀਤੀ ਜਾਇਦਾਦ ਬਾਰੇ ਵੀ ਪੁੱਛਗਿੱਛ ਕੀਤੀ ਗਈ। ਮੁੱਖ ਮੰਤਰੀ ਨੇ ਇਸ ਬਾਰੇ ਈ.ਡੀ. ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਹੁਣ ਈਡੀ ਹਿਸਾਬ ਲਾਏਗਾ। ਇਸ ਮਾਮਲੇ 'ਚ ਈਡੀ ਇੱਕ ਵਾਰ ਫਿਰ ਸੀਐਮ ਤੋਂ ਪੁੱਛਗਿੱਛ ਕਰ ਸਕਦੀ ਹੈ।

ਇਹ ਵੀ ਪੜ੍ਹੋ : ਇਸ ਮੁਸਲਿਮ ਵਿਅਕਤੀ ਨੇ ਪੇਸ਼ ਕੀਤੀ ਮਿਸਾਲ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਰਹੱਦ ਪਾਰ ਤੋਂ ਭੇਜਿਆ ਪਵਿੱਤਰ ਜਲ

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨ ਲਈ ਈਡੀ ਦੀ ਟੀਮ ਅੱਜ ਸਵੇਰੇ 1:06 ਵਜੇ ਕਨਕੇ ਰੋਡ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਪਹੁੰਚੀ ਸੀ। ਮੁੱਖ ਮੰਤਰੀ ਤੋਂ ਪੁੱਛਗਿੱਛ ਸ਼ੁਰੂ ਹੋਣ ਤੋਂ ਕਰੀਬ ਸਾਢੇ ਤਿੰਨ ਘੰਟੇ ਬਾਅਦ ਈ.ਡੀ ਦੀ ਟੀਮ ਮੁੜ ਸ਼ਾਮ 4.30 ਵਜੇ ਪਹੁੰਚੀ। ਈਡੀ ਦੇ ਅਧਿਕਾਰੀ ਫਾਈਲ 'ਚ ਬਹੁਤ ਸਾਰੇ ਦਸਤਾਵੇਜ਼ ਲੈ ਕੇ ਪਹੁੰਚੇ ਸਨ। ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਆਪਣੇ ਵਰਕਰਾਂ ਨੂੰ ਮਿਲਣ ਲਈ ਮੁੱਖ ਮੰਤਰੀ ਨਿਵਾਸ ਤੋਂ ਬਾਹਰ ਆਏ ਅਤੇ ਕਿਹਾ ਕਿ ਜਾਂਚ ਏਜੰਸੀ ਨੇ ਉਨ੍ਹਾਂ ਖ਼ਿਲਾਫ਼ ਜਾਲ ਬੁਣਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ, ਉਹ ਆਪਣੇ ਵਰਕਰਾਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ। ਜੇਐਮਐਮ ਦੇ ਵਰਕਰ ਅੱਜ ਪੂਰਾ ਦਿਨ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਮੌਜੂਦ ਰਹੇ।

ਇਹ ਵੀ ਪੜ੍ਹੋ : ਮਹਿੰਗਾ ਹੋਇਆ ਅਯੁੱਧਿਆ ਧਾਮ, ਹੋਟਲਾਂ-ਫਲਾਈਟਾਂ ਦਾ ਵਧਿਆ ਕਿਰਾਇਆ

ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਐਮ ਸੋਰੇਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਸਾਜ਼ਿਸ਼ਾਂ ਦੇ ਜਾਲ ਵਿਛਾਏ ਜਾ ਰਹੇ ਹਨ। ਅਸੀਂ ਨਾ ਝੁਕੇ ਹਾਂ ਨਾ ਡਰੇ ਹਾਂ। ਹੇਮੰਤ ਸੋਰੇਨ ਹਰ ਵਰਕਰ ਦੇ ਨਾਲ ਖੜੇਗਾ, ਮੈਂ ਇਹ ਵਾਅਦਾ ਕਰਦਾ ਹਾਂ। ਲੋੜ ਪਈ ਤਾਂ ਗੋਲੀਆਂ ਵੀ ਖਾ ਲਵਾਂਗੇ ਪਰ ਝੁਕਾਂਗੇ ਨਹੀਂ। ਵਰਕਰਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸੋਰੇਨ ਸੀਐਮ ਹਾਊਸ ਦੇ ਪਿਛਲੇ ਗੇਟ ਤੋਂ ਪੈਦਲ ਹੀ ਸੀਐਮ ਹਾਊਸ ਪਰਤ ਗਏ।

ਇਹ ਵੀ ਪੜ੍ਹੋ : ਲਖਨਊ 'ਚ 18 ਮਾਰਚ ਤੱਕ ਧਾਰਾ 144 ਲਾਗੂ, ਹੁਕਮ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Inder Prajapati

Content Editor

Related News