ED ਨੇ ''ਲਾਟਰੀ ਕਿੰਗ'' ਦੇ ਕਾਰਪੋਰੇਟ ਦਫ਼ਤਰ ਤੋਂ 8.8 ਕਰੋੜ ਰੁਪਏ ਕੀਤੇ ਜ਼ਬਤ

Friday, Nov 15, 2024 - 06:18 PM (IST)

ED ਨੇ ''ਲਾਟਰੀ ਕਿੰਗ'' ਦੇ ਕਾਰਪੋਰੇਟ ਦਫ਼ਤਰ ਤੋਂ 8.8 ਕਰੋੜ ਰੁਪਏ ਕੀਤੇ ਜ਼ਬਤ

ਚੇਨਈ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਚੇਨਈ ਸਥਿਤ 'ਲਾਟਰੀ ਕਿੰਗ' ਸੈਂਟੀਆਗੋ ਮਾਰਟਿਨ ਦੇ ਕਾਰਪੋਰੇਟ ਦਫ਼ਤਰ ਤੋਂ 8.8 ਕਰੋੜ ਰੁਪਏ ਜ਼ਬਤ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਰਟਿਨ ਸਿਆਸੀ ਪਾਰਟੀਆਂ ਨੂੰ ਸਭ ਤੋਂ ਵੱਡੇ ਦਾਨ ਦੇਣ ਵਾਲਿਆਂ 'ਚੋਂ ਇਕ ਸੀ। ਉਸ ਨੇ ਹੁਣ ਰੱਦ ਕੀਤੇ ਇਲੈਕਟੋਰਲ ਬਾਂਡ ਸਕੀਮ ਤਹਿਤ 1,300 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ 'ਲਾਟਰੀ ਕਿੰਗ' ਵਿਰੁੱਧ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕਈ ਰਾਜਾਂ 'ਚ ਛਾਪੇ ਮਾਰੇ ਗਏ।

PunjabKesari

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਇਹ ਕਾਰਵਾਈ ਮਦਰਾਸ ਹਾਈ ਕੋਰਟ ਵੱਲੋਂ ਹਾਲ ਹੀ 'ਚ ਈ.ਡੀ. ਨੂੰ ਮਾਰਟਿਨ ਖ਼ਿਲਾਫ਼ ਵਿਸਤ੍ਰਿਤ ਜਾਂਚ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਹੋਈ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਪੁਲਸ ਨੇ ਮਾਰਟਿਨ ਅਤੇ ਕੁਝ ਹੋਰਾਂ ਖ਼ਿਲਾਫ਼ ਮਾਮਲੇ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ ਅਤੇ ਹੇਠਲੀ ਅਦਾਲਤ ਨੇ ਪੁਲਸ ਦੀ ਇਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮਾਰਟਿਨ, ਉਸ ਦੇ ਜਵਾਈ ਅਧਵ ਅਰਜੁਨ ਅਤੇ ਸਾਥੀਆਂ ਨਾਲ ਜੁੜੇ ਤਾਮਿਲਨਾਡੂ ਦੇ ਚੇਨਈ, ਕੋਇੰਬਟੂਰ, ਹਰਿਆਣਾ ਦੇ ਫਰੀਦਾਬਾਦ, ਪੰਜਾਬ ਦੇ ਲੁਧਿਆਣਾ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਘੱਟੋ-ਘੱਟ 20 ਕੰਪਲੈਕਸਾਂ ਦੀ ਵਿਆਪਕ ਕਾਰਵਾਈ ਦੇ ਅਧੀਨ ਤਲਾਸ਼ੀ ਲਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News