ਬੈਂਗਲੁਰੂ ਹਵਾਈ ਅੱਡੇ ’ਤੇ 40 ਕਰੋੜ ਰੁਪਏ ਦੀ ਕੋਕੀਨ ਜ਼ਬਤ

Sunday, Jul 20, 2025 - 03:03 AM (IST)

ਬੈਂਗਲੁਰੂ ਹਵਾਈ ਅੱਡੇ ’ਤੇ 40 ਕਰੋੜ ਰੁਪਏ ਦੀ ਕੋਕੀਨ ਜ਼ਬਤ

ਨਵੀਂ  ਦਿੱਲੀ - ਵਿੱਤ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਡੀ. ਆਰ. ਆਈ. ਅਧਿਕਾਰੀਆਂ ਨੇ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 40 ਕਰੋੜ ਰੁਪਏ ਮੁੱਲ ਦੀ 4 ਕਿੱਲੋ ਤੋਂ ਜ਼ਿਆਦਾ ਕੋਕੀਨ ਜ਼ਬਤ ਕੀਤੀ ਹੈ। 

ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਬੈਂਗਲੁਰੂ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਦੋਹਾ ਤੋਂ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਏ ਇਕ ਭਾਰਤੀ ਪੁਰਸ਼ ਯਾਤਰੀ ਨੂੰ ਰੋਕਿਆ। 

ਮੰਤਰਾਲਾ ਨੇ ਕਿਹਾ ਕਿ ਯਾਤਰੀ ਕੋਲ 2 ਸੁਪਰ ਹੀਰੋ ਦੀਆਂ ਕਾਮਿਕਸ/ਮੈਗਜ਼ੀਨ ਸਨ, ਜੋ  ਅਸਾਧਾਰਨ  ਤੌਰ ’ਤੇ ਭਾਰੀ ਸਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਮੈਗਜ਼ੀਨਾਂ ਦੇ ਕਵਰ ’ਚ ਲੁਕਾਈ ਗਈ ਕੋਕੀਨ ਨੂੰ ਬਰਾਮਦ ਕੀਤਾ। ਇਸ ਤੋਂ ਬਾਅਦ, ਯਾਤਰੀ ਨੂੰ ਗ੍ਰਿਫਤਾਰ ਕਰ  ਲਿਆ ਗਿਆ।


author

Inder Prajapati

Content Editor

Related News