ED ਨੇ ਜੈੱਟ ਦੇ ਬਾਨੀ ਨਰੇਸ਼ ਗੋਇਲ ਕੋਲੋਂ ਕੀਤੀ ਪੁੱਛਗਿੱਛ, ਫੇਮਾ ਉਲੰਘਣ ਨਾਲ ਜੁੜਿਆ ਹੈ ਮਾਮਲਾ

09/06/2019 6:33:33 PM

ਮੁੰਬਈ — ਬੰਦ ਹੋ ਚੁੱਕੀ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਕੋਲੋਂ ਇਨਫੋਰਸਮੈਂਟ ਡਾਇਰੈਕੋਰੇਟ(ED) ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇਹ ਪੁੱਛਗਿੱਛ ਵਿਦੇਸ਼ ਮੁਦਰਾ ਪ੍ਰਬੰਧਨ ਕਾਨੂੰਨ(ਫੇਮਾ) ਉਲੰਘਣ ਨੂੰ ਲੈ ਕੇ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਈ.ਡੀ. ਨੇ ਫੇਮਾ ਉਲੰਘਣ ਦੇ ਮਾਮਲੇ ਨੂੰ ਲੈ ਕੇ ਗੋਇਲ ਕੋਲੋਂ ਪੁੱਛਗਿੱਛ ਕੀਤੀ ਹੈ। ਗੋਇਲ ਕੋਲੋਂ ਇਹ ਪੁੱਛਗਿੱਛ ED ਦੇ ਮੁੰਬਈ 'ਚ ਬਾਲਾਰਡ ਪਿਅਰ ਦਫਤਰ 'ਚ ਹੋਈ ਹੈ। ਇਸ ਤੋਂ ਪਹਿਲਾਂ ED ਨੇ ਗੋਇਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੇ ਸ਼ਹਿਰਾਂ ਦੇ 10 ਸਥਾਨਾਂ ਦੀ ਤਲਾਸ਼ੀ ਲਈ ਸੀ।

ਟੈਕਸ ਚੋਰੀ ਦਾ ਹੈ ਦੋਸ਼

ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨੇ ਦੇਸ਼ ਅਤੇ ਵਿਦੇਸ਼ 'ਚ ਆਪਣੀ ਬਹੁਤ ਸਾਰੀਆਂ ਕੰਪਨੀਆਂ ਬਣਾ ਕੇ ਟੈਕਸ ਚੋਰੀ ਦੀਆਂ ਦਰਜਨਾਂ ਯੋਜਨਾਵਾਂ ਦਾ ਇਕ ਢਾਂਚਾ ਤਿਆਰ ਕੀਤਾ ਸੀ ਅਤੇ ਇਸ ਨਾਲ ਵੱਡੇ ਪੈਮਾਨੇ 'ਤੇ ਬਚਣ ਲਈ ਪੈਸਿਆਂ ਨੂੰ ਵਿਦੇਸ਼ਾਂ 'ਚ ਟਰਾਂਸਫਰ ਕਰ ਦਿੱਤਾ। ਹਾਲਾਂਕਿ ਇਸ ਰਕਮ ਦੀ ਸਹੀ ਸੰਖਿਆ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਗੋਇਲ ਨੇ ਅਰਬਾਂ ਰੁਪਏ ਬਚਾ ਕੇ ਵਿਦੇਸ਼ ਭੇਜੇ।

ਛਾਪੇਮਾਰੀ 'ਚ ਮਿਲੇ ਸਬੂਤ

ਇਸ ਦੇ ਸਬੂਤ 23 ਅਗਸਤ ਨੂੰ ਗੋਇਲ ਅਤੇ ਉਸਦੇ ਸਾਂਝੇਦਾਰਾਂ ਦੇ ਮੁੰਬਈ ਅਤੇ ਦਿੱਲੀ ਸਥਿਤ ਦਰਜਨਾਂ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ 'ਚ ਮਿਲੇ। ED ਨੇ ਇਕ ਬਿਆਨ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਹੈ ਕਿ ਇਸ ਛਾਪੇਮਾਰੀ ਮੁਹਿੰਮ ਦੌਰਾਨ ਦੋਸ਼ ਸਾਬਤ ਕਰਨ ਵਾਲੇ ਵੱਖ-ਵੱਖ ਦਸਤਾਵੇਜ਼ ਅਤੇ ਡਿਜੀਟਲ ਸਬੂਤ ਮਿਲੇ ਹਨ। ਇਨ੍ਹਾਂ ਦਸਤਾਵੇਜ਼ਾਂ ਨੂੰ ਜ਼ਬਤ ਕਰਨ ਦੇ ਨਾਲ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਦਾ ਕਹਿਣਾ ਹੈ ਕਿ ਵਿਦੇਸ਼ 'ਚ ਕਈ ਕੰਪਨੀਆਂ ਗੋਇਲ ਦੇ ਕਬਜ਼ੇ 'ਚ ਹਨ। ਇਨ੍ਹਾਂ 'ਚ ਕਈ ਕੰਪਨੀਆਂ ਟੈਕਸ ਹੈਵਨ ਦੇਸ਼ਾਂ 'ਚ ਸਥਾਪਤ ਹਨ।


Related News