ED ਨੇ ਮਨੀ ਲਾਂਡਰਿੰਗ ਮਾਮਲੇ ''ਚ ਪੁੱਛ-ਗਿੱਛ ਲਈ ਝਾਰੰਖਡ ਦੇ CM ਨੇ ਭੇਜਿਆ ਨਵਾਂ ਸੰਮਨ
Saturday, Jan 27, 2024 - 02:04 PM (IST)
ਰਾਂਚੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਇਕ ਨਵਾਂ ਸੰਮਨ ਜਾਰੀ ਕਰ ਕੇ ਉਨ੍ਹਾਂ ਨੂੰ ਅਗਲੇ ਹਫ਼ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ 'ਚ ਮੁੜ ਸ਼ਾਮਲ ਹੋਣ ਲਈ ਕਿਹਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੋਰੇਨ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਉਹ ਪੁੱਛ-ਗਿੱਛ ਲਈ 29 ਜਨਵਰੀ ਜਾਂ 31 ਜਨਵਰੀ 'ਚੋਂ ਕਿਹੜੇ ਦਿਨ ਆਉਣਗੇ। ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਨੂੰ 27 ਤੋਂ 31 ਜਨਵਰੀ ਵਿਚਾਲੇ ਕਿਸੇ ਵੀ ਤਾਰੀਖ਼ 'ਤੇ ਜਾਂਚ 'ਚ ਸ਼ਾਮਲ ਲਈ ਕਿਹਾ ਸੀ ਪਰ ਕੋਈ ਅਧਿਕਾਰਤ ਜਵਾਬ ਨਹੀਂ ਮਿਲਣ 'ਤੇ ਈ.ਡੀ. ਨੇ 48 ਸਾਲਾ ਨੇਤਾ ਨੂੰ ਇਕ ਨਵਾਂ ਸੰਮਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਦਾਅਵਾ, ਪੈਸਿਆਂ ਦੀ ਪੇਸ਼ਕਸ਼ ਕਰ ਦਿੱਲੀ ਸਰਕਾਰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਭਾਜਪਾ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਮਲੇ 'ਚ ਪਹਲੀ ਵਾਰ 20 ਜਨਵਰੀ ਨੂੰ ਸੋਰੇਨ ਦਾ ਬਿਆਨ ਦਰਜ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਾਂਚਕਰਤਾ ਰਾਂਚੀ 'ਚ ਉਨ੍ਹਾਂ ਦੇ ਅਧਿਕਾਰਤ ਘਰ ਗਏ ਸਨ ਅਤੇ ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਬਿਆਨ ਦਰਜ ਕੀਤੇ ਸਨ। ਪਤਾ ਲੱਗਾ ਹੈ ਕਿ ਤਾਜ਼ਾ ਸੰਮਨ ਇਸ ਲਈ ਜਾਰੀ ਕੀਤਾ ਗਿਆ ਹੈ, ਕਿਉਂਕਿ ਉਸ ਦਿਨ ਪੁੱਛ-ਗਿੱਛ ਪੂਰੀ ਨਹੀਂ ਹੋਈ ਸੀ। ਈ.ਡੀ. ਅਨੁਸਾਰ ਜਾਂਚ, ਝਾਰਖੰਡ 'ਚ ਮਾਫ਼ੀਆ ਵਲੋਂ ਜ਼ਮੀਨ ਦੀ ਹੋਂਦ 'ਚ ਗੈਰ-ਕਾਨੂੰਨੀ ਤਰੀਕੇ ਨਾਲ ਤਬਦੀਲੀ ਦੇ ਇਕ ਵੱਡੇ ਰੈਕੇਟ ਨਾਲ ਸੰਬੰਧਤ ਹੈ। ਈ.ਡੀ. ਨੇ ਇਸ ਮਾਮਲੇ 'ਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਚ 2011-ਬੈਚ ਦੇ ਆਈ.ਏ.ਐੱਸ. ਅਧਿਕਾਰੀ ਛਵੀ ਰੰਜਨ ਵੀ ਸ਼ਾਮਲ ਹਨ, ਜੋ ਰਾਜ ਦੇ ਸਮਾਜ ਕਲਿਆਣ ਵਿਭਾਗ 'ਚ ਡਾਇਰੈਕਟਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8