ED ਦੀ ਜਾਂਚ ’ਚ ਵੱਡਾ ਖ਼ੁਲਾਸਾ, ਅਰਪਿਤਾ ਦੀਆਂ 31 ਬੀਮਾ ਪਾਲਿਸੀਆਂ ਦੇ ਨੌਮਿਨੀ ਸਨ ਪਾਰਥ ਚੈਟਰਜੀ

Wednesday, Sep 21, 2022 - 11:04 AM (IST)

ED ਦੀ ਜਾਂਚ ’ਚ ਵੱਡਾ ਖ਼ੁਲਾਸਾ, ਅਰਪਿਤਾ ਦੀਆਂ 31 ਬੀਮਾ ਪਾਲਿਸੀਆਂ ਦੇ ਨੌਮਿਨੀ ਸਨ ਪਾਰਥ ਚੈਟਰਜੀ

ਕੋਲਕਾਤਾ- ਪੱਛਮੀ ਬੰਗਾਲ ਅਧਿਆਪਕ ਭਰਤੀ ਘਪਲਾ ਮਾਮਲੇ ’ਚ ਗ੍ਰਿਫ਼ਤਾਰ ਪਾਰਥ ਚੈਟਰਜੀ ਖ਼ਿਲਾਫ ਇਨਫੋਰਸਮੈਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਦਾਖਲ ਚਾਰਜਸ਼ੀਟ ਵਿਚ ਕਈ ਹੈਰਾਨੀਜਨਕ ਜਾਣਕਾਰੀਆਂ ਦਾ ਹਵਾਲਾ ਦਿੱਤਾ ਹੈ। ਇਸ ’ਚ ਈ. ਡੀ. ਕਿਹਾ ਕਿ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਤੋਂ ਜਦੋਂ ਹਿਰਾਸਤ ’ਚ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ। ਉਸ ਨੇ ਕਿਹਾ ਕਿ ਇਹ ਸਾਰੇ ਰੁਪਏ ਅਤੇ ਗਹਿਣੇ ਪਾਰਥ ਚੈਟਰਜੀ ਦੇ ਹਨ। 

ਇਹ ਵੀ ਪੜ੍ਹੋ- ਜੱਜ ਦੇ ਸਾਹਮਣੇ ਭੁੱਬਾਂ ਮਾਰ ਰੋਏ ਪਾਰਥ ਚੈਟਰਜੀ, ਕਿਹਾ- ‘ਪਲੀਜ਼ ਮੈਨੂੰ ਜ਼ਮਾਨਤ ਦੇ ਦਿਓ, ਸ਼ਾਂਤੀ ਨਾਲ ਜਿਉਣ ਦਿਓ’

ਈ. ਡੀ. ਦੀ ਟੀਮ ਨੇ ਬੀਮਾ ਪਾਲਿਸੀ ਦੀ ਜਾਣਕਾਰੀ ਦਿੰਦੇ ਹੋਏ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਪਾਰਥ ਚੈਟਰਜੀ ਨਾਲ ਨਜ਼ਦੀਕੀ ਸਬੰਧ ਹਨ। ਚਾਰਜਸ਼ੀਟ ’ਚ ਅਰਪਿਤਾ ਮੁਖਰਜੀ ਦੇ ਨਾਂ ਤੋਂ 31 ਜੀਵਨ ਬੀਮਾ ਪਾਲਿਸੀਆਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ 31 ਜੀਵਨ ਬੀਮਾ ਪਾਲਿਸੀਆਂ ਦਾ ਪ੍ਰੀਮੀਅਮ 1.5 ਕਰੋੜ ਰੁਪਏ ਸਾਲਾਨਾ ਹੈ, ਜਿਸ ਦਾ ਭੁਗਤਾਨ ਪਾਰਥ ਚੈਟਰਜੀ ਕਰਦੇ ਸਨ। ਇੰਨਾ ਹੀ ਨਹੀਂ ਅਰਪਿਤਾ ਦੀਆਂ ਇਨ੍ਹਾਂ ਬੀਮਾ ਪਾਲਿਸੀਆਂ ’ਚੋਂ ਜ਼ਿਆਦਾਤਰ ’ਚ ਨੌਮਿਨੀ ਪਾਰਥ ਚੈਟਰਜੀ ਹੈ।

ਇਹ ਵੀ ਪੜ੍ਹੋ- ਬੰਗਾਲ ਅਧਿਆਪਕ ਭਰਤੀ ਘਪਲਾ: ED ਵੱਲੋਂ ਪਾਰਥ ਚੈਟਰਜੀ ਤੇ ਅਰਪਿਤਾ ਦੀ 46 ਕਰੋੜ ਦੀ ਜਾਇਦਾਦ ਕੁਰਕ

ਈ.ਡੀ. ਨੇ ਚਾਰਜਸ਼ੀਟ ’ਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਪਾਰਥ ਚੈਟਰਜੀ ਦੇ ਮੋਬਾਇਲ ਫੋਨ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਮਿਲੀ ਹੈ। ਪਹਿਲਾਂ ਪਾਰਥ ਚੈਟਰਜੀ ਦਾ ਮੋਬਾਇਲ ਫ਼ੋਨ ਜ਼ਬਤ ਕੀਤਾ ਗਿਆ ਸੀ। ਫਿਰ ਉੱਥੋਂ ਡਿਲੀਟ ਕੀਤਾ ਗਿਆ ਡਾਟਾ ਇਕੱਠਾ ਕੀਤਾ ਗਿਆ। ਇਸ ਤੋਂ ਬਾਅਦ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਬੀਮਾ ਕੰਪਨੀਆਂ ਤੇ ਬੈਂਕਾਂ ਨਾਲ ਸੰਪਰਕ ਕੀਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਪੈਸੇ ਦਾ ਭੁਗਤਾਨ ਪਾਰਥ ਚੈਟਰਜੀ ਨੇ ਕੀਤਾ ਸੀ। ਇਸ ਮਾਮਲੇ ਵਿਚ ਅਜੇ ਵੀ ਬਹੁਤ ਸਾਰੀਆਂ ਜਾਣਕਾਰੀਆਂ ਮਿਲਣੀਆਂ ਬਾਕੀ ਹਨ।

ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਪਾਰਥ ਚੈਟਰਜੀ ਨੂੰ ਯਾਦ ਆਏ ਭਗਵਾਨ, ਪੜ੍ਹ ਰਹੇ ਹਨ ‘ਪੈਸਾ ਮਿੱਟੀ ਹੈ, ਮਿੱਟੀ ਪੈਸਾ ਹੈ’

ਈ. ਡੀ. ਨੇ ਅਰਪਿਤਾ ਦੇ ਘਰੋਂ ਬਰਾਮਦ ਕੀਤੇ ਕਰੋੜਾਂ ਰੁਪਏ

ਜ਼ਿਕਰਯੋਗ ਹੈ ਕਿ ਅਧਿਆਪਕ ਭਰਤੀ ਘਪਲੇ ਦੇ ਸਿਲਸਿਲੇ ’ਚ ਪਾਰਥ ਚੈਟਰਜੀ ਅਤੇ ਅਰਪਿਤਾ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਦੇ ਟਿਕਾਣਿਆਂ ਤੋਂ ਨੋਟਾਂ ਦਾ ਪਹਾੜ ਬਰਾਮਦ ਹੋਇਆ ਸੀ। ਕਰੋੜਾਂ ਰੁਪਏ ਦੀ ਪ੍ਰਾਪਰਟੀ ਅਤੇ ਕਈ ਸ਼ੇਲ ਕੰਪਨੀਆਂ ਦਾ ਪਤਾ ਲੱਗ ਚੁੱਕਾ ਹੈ। ਕਈ ਕਰੋੜ ਦੇ ਘਪਲੇ ਦਾ ਦੋਸ਼ ਦੋਹਾਂ ’ਤੇ ਲੱਗਾ ਹੈ। 


author

Tanu

Content Editor

Related News