ਈ.ਡੀ. ਨੇ ਹਵਾਲਾ ਕਾਰੋਬਾਰੀ ਨਰੇਸ਼ ਜੈਨ ਨੂੰ ਕੀਤਾ ਗ੍ਰਿਫ਼ਤਾਰ

09/02/2020 3:36:19 PM

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਹਵਾਲਾ ਕਾਰੋਬਾਰੀ ਨਰੇਸ਼ ਜੈਨ ਨੂੰ ਕਈ ਕਰੋੜ ਰੁਪਏ ਦੇ ਹਵਾਲਾ ਦੇ ਲੈਣ-ਦੇਣ ਨਾਲ ਜੁੜੇ ਧਨ ਸੋਧ ਦੇ ਮਾਮਲੇ 'ਚ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਜੈਨ ਨੂੰ ਮਨੀ ਲਾਂਡਰਿੰਗ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਇੱਥੇ ਸਥਾਨਕ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ 'ਚ 600 ਤੋਂ ਵੱਧ ਬੈਂਕ ਖਾਤੇ ਅਤੇ ਵਿਦੇਸ਼ 'ਚ 11,000 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਜਾਂਚ ਦੇ ਦਾਇਰੇ 'ਚ ਹੈ। 

ਦਿੱਲੀ ਦਾ ਇਹ ਉਦਯੋਗਪਤੀ ਲੰਬੇ ਸਮੇਂ ਤੋਂ ਜਾਂਚ ਏਜੰਸੀ ਦੀ ਰਡਾਰ 'ਤੇ ਸੀ ਅਤੇ 2016 'ਚ ਈ.ਡੀ. ਨੇ ਵਿਦੇਸ਼ੀ ਮੁਦਰਾ ਕਾਨੂੰਨ ਦੇ ਕਥਿਤ ਉਲੰਘਣ ਦੇ ਮਾਮਲੇ 'ਚ ਉਸ ਨੂੰ 1200 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਸੀ। ਜਾਂਚ ਏਜੰਸੀ ਨੇ ਜੈਨ 'ਤੇ ਧਨ ਸੋਧ ਅਤੇ ਕਈ ਸਾਲਾਂ ਤੱਕ ਹਵਾਲਾ ਦੇ ਪੈਸੇ ਲੈਣ-ਦੇਣ ਕਰਨ ਦਾ ਦੋਸ਼ ਲਗਾਇਆ ਹੈ। ਉਸ 'ਤੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ਵੀ ਧਨ ਮੁਹੱਈਆ ਕਰਵਾਉਣ ਦਾ ਦੋਸ਼ ਹੈ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਈ.ਡੀ. ਧਨ ਸੋਧ ਦਾ ਮਾਮਲਾ ਐੱਨ.ਸੀ.ਬੀ. ਦੀ ਸ਼ਿਕਾਇਤ 'ਤੇ ਹੀ ਆਧਾਰਤ ਹੈ।


DIsha

Content Editor

Related News