ਮਿਰਚੀ ਲੈਂਡ ਡੀਲ ਮਾਮਲਾ: ਪ੍ਰਫੁੱਲ ਪਟੇਲ ਤੋਂ ED ਨੇ 12 ਘੰਟਿਆਂ ਤੱਕ ਕੀਤੀ ਪੁੱਛ-ਗਿੱਛ

10/19/2019 12:03:45 PM

ਮੁੰਬਈ—ਵਾਂਟੇਡ ਬਦਮਾਸ਼ ਦਾਊਦ ਇਬਰਾਹਿਮ ਦੇ ਸਹਿਯੋਗੀ ਇਕਬਾਲ ਮਿਰਚੀ ਦੇ ਨਾਲ ਕਥਿਤ ਤੌਰ ਤੇ ਲੈਂਡ ਡੀਲ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸੀਨੀਅਰ ਐੱਨ. ਸੀ. ਪੀ. ਨੇਤਾ ਪ੍ਰਫੁੱਲ ਪਟੇਲ ਤੋਂ ਸ਼ੁੱਕਰਵਾਰ ਨੂੰ 12 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਪ੍ਰਫੁੱਲ ਪਟੇਲ ਤੋਂ ਅਗਲੇ ਹਫਤੇ ਫਿਰ ਈ. ਡੀ. ਪੁੱਛਗਿੱਛ ਕਰੇਗੀ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮੁੰਬਈ ਸਥਿਤ ਈ. ਡੀ. ਦੇ ਦਫਤਰ 'ਚ ਪੁੱਛਗਿੱਛ ਹੋਈ। ਇਸ ਦੌਰਾਨ ਈ. ਡੀ. ਅਧਿਕਾਰੀਆਂ ਨੇ ਦੱਸਿਆ ਹੈ ਕਿ ਪ੍ਰਫੁੱਲ ਪਟੇਲ ਅਤੇ ਆਸਿਫ ਮੇਮਨ ਦੇ ਵਿਚਾਲੇ ਕਰੋੜਾਂ ਰੁਪਏ 'ਚ ਡੀਲ ਹੋਈ ਸੀ। ਦੱਸ ਦੇਈਏ ਕਿ ਆਸਿਫ ਇਕਬਾਲ ਮਿਰਚੀ ਦਾ ਬੇਟਾ ਹੈ ਅਤੇ ਵਰਲੀ 'ਚ ਪ੍ਰਫੁੱਲ ਪਟੇਲ ਦੀ ਕੰਪਨੀ ਵੱਲੋਂ ਬਣਾਏ ਗਏ 14,000 ਵਰਗ ਫੁੱਟ ਦੀ ਪ੍ਰੀਮੀਅਮ ਹਾਈ ਪੱਧਰ ਪ੍ਰਾਪਰਟੀ ਦੇ ਮਾਲਕਾਂ 'ਚੋਂ ਇੱਕ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਟੇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ ਅਤੇ ਮੇਮਨ ਵਿਚਾਲੇ ਕਿਸੇ ਪ੍ਰਕਾਰ ਦਾ ਲੈਣ-ਦੇਣ ਨਹੀਂ ਹੋਇਆ ਹੈ।

ਜ਼ਿਕਰਯੋਗ ਹੈ ਕਿ ਈ.ਡੀ. ਵਾਂਟੇਡ ਬਦਮਾਸ਼ ਦਾਊਦ ਇਬਰਾਹਿਮ ਦੇ ਸਹਿਯੋਗੀ ਇਕਬਾਲ ਮਿਰਚੀ ਅਤੇ ਪ੍ਰਫੁੱਲ ਪਟੇਲ ਦਰਮਿਆਨ ਇਕ ਲੈਂਡ ਡੀਲ ਨੂੰ ਲੈ ਕੇ ਜਾਂਚ ਕਰ ਰਹੀ ਹੈ। ਈ.ਡੀ. ਦਾ ਦੋਸ਼ ਹੈ ਕਿ ਐੱਨ.ਸੀ.ਪੀ. ਨੇਤਾ ਦੇ ਪਰਿਵਾਰ ਵਲੋਂ ਪ੍ਰਮੋਟੇਡ ਕੰਪਨੀ ਅਤੇ ਇਕਬਾਲ ਮਿਰਚੀ ਦਰਮਿਆਨ ਫਾਈਨੈਂਸ਼ਲ (ਵਿੱਤੀ) ਡੀਲ ਹੋਈ ਸੀ। ਇਸ ਡੀਲ ਦੇ ਅਧੀਨ ਮਿਲੇਨਿਯਮ ਡਿਵੈਲਪਰਜ਼ ਨੂੰ ਮਿਰਚੀ ਦਾ ਵਰਲੀ ਸਥਿਤ ਇਕ ਪਲਾਟ ਦਿੱਤਾ ਗਿਆ ਸੀ। ਇਸੇ ਪਲਾਟ 'ਤੇ ਮਿਲੇਨਿਯਮ ਡਿਵੈਲਪਰਜ਼ ਨੇ 15 ਮੰਜ਼ਲਾਂ ਕਮਰਸ਼ੀਅਲ ਅਤੇ ਰੇਜੀਡੈਂਸ਼ਲ ਇਮਾਰਤ ਦਾ ਨਿਰਮਾਣ ਕੀਤਾ ਹੈ। 

ਈ. ਡੀ ਨੇ ਰੰਜੀਤ ਬਿੰਦਰਾ ਨੂੰ ਹਿਰਾਸਤ 'ਚ ਲੈ ਲਿਆ ਸੀ। ਰੰਜੀਤ ਬਿੰਦਰਾ 'ਤੇ ਦੋਸ਼ ਹੈ ਕਿ ਉਸ ਨੇ ਭੂਮੀ ਸੌਦੇ 'ਚ ਵਿਚੋਲੇ ਦਾ ਕੰਮ ਕੀਤਾ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਕਬਾਲ ਮਿਰਚੀ ਦਾ ਸਾਲ 2013 ਚ ਮੌਤ ਹੋ ਗਈ ਸੀ। ਈ. ਡੀ ਨੇ ਅਦਾਲਤ ਚ ਕਿਹਾ ਹੈ ਕਿ ਵਰਲੀ ਦੀ ਸੰਪੱਤੀ ਇਕਬਾਲ ਮਿਰਚੀ ਦੀ ਹੈ, ਜਿਸ ਦੀ ਅਨੁਮਾਨਿਤ ਕੀਮਤ 2000 ਕਰੋੜ ਰੁਪਏ ਹੋ ਸਕਦੀ ਹੈ। ਇਸ ਦੀ ਵਰਤੋਂ ਅੱਤਵਾਦੀ ਫੰਡਿੰਗ ਲਈ ਕੀਤੀ ਗਈ ਹੈ। ਇਸ ਦੀ ਸ਼ੁਰੂਆਤੀ ਡੀਲ 225 ਕਰੋੜ ਰੁਪਏ ਦੀ ਸੀ, ਜਿਸ ਚ ਸਨਬਲਿੰਕ ਡਿਵੈਲਪਰਾਂ ਅਤੇ ਜੋਏ ਕੰਸਟ੍ਰਕਸ਼ਨ ਨਾਲ ਇਕਬਾਲ ਮਿਰਚੀ ਦਾ ਨਾਂ ਸ਼ਾਮਲ ਹੈ। 

ਇਸ ਇਮਾਰਤ ਦਾ ਨਾਂ ਸੀ.ਜੇ. ਹਾਊਸ ਰੱਖਿਆ ਗਿਆ ਹੈ। ਇਸ ਤੋਂ ਬਾਅਦ 2007 'ਚ ਕੰਪਨੀ ਨੇ ਕਥਿਤ ਤੌਰ 'ਤੇ ਸੀ.ਜੇ. ਹਾਊਸ 'ਚ 14 ਹਜ਼ਾਰ ਵਰਗ ਫੁੱਟ ਦੇ 2 ਫਲੋਰ ਮਿਰਚੀ ਦੀ ਪਤਨੀ ਹਾਜਰਾ ਨੂੰ ਇਕ ਰਜਿਸਟਰਡ ਸਮਝੌਤੇ ਦੇ ਅਧੀਨ ਦਿੱਤੇ ਗਏ। ਈ.ਡੀ. ਪਟੇਲ ਫੈਮਿਲੀ ਵਲੋਂ ਪ੍ਰਮੋਟੇਡ ਕੰਪਨੀ ਮਿਲੇਨਿਯਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਅਤੇ ਮਿਰਚੀ ਫੈਮਿਲੀ ਦਰਮਿਆਨ ਹੋਏ ਲੀਗਲ ਸਮਝੌਤੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਆਪਣੇ ਉੱਪਰ ਲੱਗੇ ਦੋਸ਼ਾਂ 'ਤੇ ਸਫ਼ਾਈ ਦਿੰਦੇ ਹੋਏ ਪਟੇਲ ਨੇ ਕਿਹਾ ਕਿ ਇਕਬਾਲ ਮੇਮਨ ਨਾਲ ਜ਼ਮੀਨ ਦੀ ਡੀਲ ਨੂੰ ਲੈ ਕੇ ਦੋਸ਼ ਲੱਗ ਰਹੇ ਹਨ, ਉਹ ਪੂਰੀ ਤਰ੍ਹਾਂ ਕਾਨੂੰਨੀ ਰੂਪ ਨਾਲ ਹੋਈ ਸੀ। ਪਟੇਲ ਨੇ ਕਿਹਾ ਕਿ ਇਹ ਡੀਲ ਰਜਿਸਟਰਾਰ ਦੇ ਸਾਹਮਣੇ ਹੋਈ ਸੀ। ਸਾਰੇ ਦਸਤਾਵੇਜ਼ ਕਲੈਕਟਰ ਦੇ ਸਾਹਮਣੇ ਰੱਖੇ ਗਏ ਸਨ। ਜੇਕਰ ਇਕਬਾਲ ਮੇਮਨ ਦਾਗ਼ੀ ਸੀ ਤਾਂ ਉਸ ਸਮੇਂ ਹੀ ਪ੍ਰਸ਼ਾਸਨ ਇਸ ਡੀਲ 'ਤੇ ਰੋਕ ਲੱਗਾ ਦਿੰਦਾ।


Iqbalkaur

Content Editor

Related News