ED ਨੇ ਮਨੀ ਲਾਂਡਰਿੰਗ ਮਾਮਲੇ ’ਚ ਸਤੇਂਦਰ ਜੈਨ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ

Wednesday, Jul 27, 2022 - 04:40 PM (IST)

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਅਤੇ ਹੋਰਾਂ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਇਕ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਵਲੋਂ ਬਾਅਦ ’ਚ ਦਿਨ ’ਚ ਮਾਮਲੇ ਦੀ ਸੁਣਵਾਈ ਕਰਨ ਦੀ ਸੰਭਾਵਨਾ ਹੈ। ਜੈਨ ਫਿਲਹਾਲ ਨਿਆਂਇਕ ਹਿਰਾਸਤ 'ਚ ਹੈ।

ਇਹ ਵੀ ਪੜ੍ਹੋ: ਦਿੱਲੀ ਦੇ ਸਿਹਤ ਮੰਤਰੀ ਅਤੇ ਉਨ੍ਹਾਂ ਦੇ ਕਰੀਬੀ ਦੇ ਘਰ ’ਚੋਂ ED ਨੇ ਬਰਾਮਦ ਕੀਤਾ 2.85 ਕਰੋੜ ਰੁਪਏ ਤੇ ਸੋਨਾ

ਜੈਨ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਦੱਸ ਦੇਈਏ ਕਿ ਈ.ਡੀ ਨੇ 24 ਅਗਸਤ 2017 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਵਲੋਂ ਦਰਜ ਕੀਤੀ ਗਈ FIR ਦੇ ਆਧਾਰ 'ਤੇ ਜੈਨ ਅਤੇ ਹੋਰਾਂ ਦੇ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ। ਸੀ.ਬੀ.ਆਈ ਨੇ ਦੋਸ਼ ਲਾਇਆ ਹੈ ਕਿ ਜੈਨ ਨੇ 14 ਫਰਵਰੀ, 2015 ਤੋਂ 31 ਮਈ, 2017 ਦੀ ਮਿਆਦ ਦੌਰਾਨ ਦਿੱਲੀ ਸਰਕਾਰ ਵਿਚ ਇਕ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਆਪਣੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਮੁਸ਼ਕਲਾਂ ’ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ, ਕੋਰਟ ਨੇ ਵਧਾਈ ED ਦੀ ਰਿਮਾਂਡ

ਕੀ ਹੈ ਪੂਰਾ ਮਾਮਲਾ-

ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ, 2002 ਦੇ ਤਹਿਤ ਜੈਨ ਦੇ ਪਰਿਵਾਰ ਅਤੇ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਸੀ। ਇਸ ਵਿਚ ਅਕਿੰਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਇੰਡੋ ਮੈਟਲ ਇੰਪੈਕਸ ਪ੍ਰਾਈਵੇਟ ਲਿਮਟਿਡ ਅਤੇ ਹੋਰ ਕੰਪਨੀਆਂ ਦੀ ਜਾਇਦਾਦਾਂ ਸ਼ਾਮਲ ਹਨ। ਜੈਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ 'ਚ ਕਈ ਸ਼ੈੱਲ ਕੰਪਨੀਆਂ ਲਾਂਚ ਕੀਤੀਆਂ ਜਾਂ ਖਰੀਦੀਆਂ। ਉਨ੍ਹਾਂ ਨੇ ਕੋਲਕਾਤਾ ’ਚ 3 ਹਵਾਲਾ ਆਪਰੇਟਰਾਂ ਦੀਆਂ 54 ਸ਼ੈੱਲ ਕੰਪਨੀਆਂ ਰਾਹੀਂ 16.39 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫੈਦ ਕੀਤਾ ਸੀ। ਜੈਨ ਦੇ ਕੋਲ ਪ੍ਰਯਾਸ, ਇੰਡੋ ਅਤੇ ਅਕਿੰਚਨ ਨਾਮ ਦੀਆਂ ਕੰਪਨੀਆਂ ਵਿਚ ਵੱਡੀ ਗਿਣਤੀ ’ਚ ਸ਼ੇਅਰ ਸਨ। ਰਿਪੋਰਟਾਂ ਮੁਤਾਬਕ 2015 'ਚ ਕੇਜਰੀਵਾਲ ਸਰਕਾਰ 'ਚ ਮੰਤਰੀ ਬਣਨ ਤੋਂ ਬਾਅਦ ਜੈਨ ਦੇ ਸਾਰੇ ਸ਼ੇਅਰ ਆਪਣੀ ਪਤਨੀ ਦੇ ਨਾਂ ਕਰ ਦਿੱਤੇ ਗਏ ਸਨ।


Tanu

Content Editor

Related News