ਵੱਡੀ ਖ਼ਬਰ ; ਕਾਂਗਰਸ ਦੇ MP ਤੇ 3 ਵਿਧਾਇਕਾਂ ''ਤੇ ਪੈ ਗਈ ED ਦੀ ਰੇਡ
Thursday, Jun 12, 2025 - 10:00 AM (IST)

ਬੈਂਗਲੁਰੂ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਜਾਂਚ ਤਹਿਤ ਬੁੱਧਵਾਰ ਨੂੰ ਕਰਨਾਟਕ ਦੇ ਬੇਲਾਰੀ ਤੋਂ ਕਾਂਗਰਸ ਸੰਸਦ ਮੈਂਬਰ ਈ. ਤੁਕਾਰਾਮ ਅਤੇ ਪਾਰਟੀ ਦੇ 3 ਵਿਧਾਇਕਾਂ ਖਿਲਾਫ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤੁਕਾਰਾਮ ਅਤੇ ਤਿੰਨਾਂ ਵਿਧਾਇਕਾਂ ਦੇ ਕੰਪਲੈਕਸਾਂ ’ਤੇ ਤਲਾਸ਼ੀ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਤੁਕਾਰਾਮ ਅਤੇ ਵਿਧਾਇਕ ਨਾਰਾ ਭਰਤ ਰੈੱਡੀ (ਬੇਲਾਰੀ ਸ਼ਹਿਰ), ਜੇ. ਐੱਨ. ਗਣੇਸ਼ (ਕਾਂਪਲੀ) ਅਤੇ ਐੱਨ. ਟੀ. ਸ਼੍ਰੀਨਿਵਾਸ (ਕੁਡਲਿਗੀ) ਨਾਲ ਸਬੰਧਤ ਰਿਹਾਇਸ਼ ਸ਼ਾਮਲ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ
ਸੂਤਰਾਂ ਨੇ ਕਿਹਾ ਕਿ ਇਹ ਤਲਾਸ਼ੀ ਮੁਹਿੰਮ ਕਰਨਾਟਕ ਮਹਾਰਿਸ਼ੀ ਵਾਲਮੀਕਿ ਐੱਸ. ਟੀ. ਵਿਕਾਸ ਨਿਗਮ (ਕੇ. ਐੱਮ. ਵੀ. ਐੱਸ. ਟੀ. ਡੀ. ਸੀ.) ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਨੂੰ ਫਰਜ਼ੀ ਖਾਤਿਆਂ ’ਚ ਭੇਜਣ ਅਤੇ ਫਰਜ਼ੀ ਸੰਸਥਾਵਾਂ ਰਾਹੀਂ ਕਾਲੇ ਧਨ ਨੂੰ ਚਿੱਟੇ ’ਚ ਬਦਲ ਕੇ ਚੋਣ ਖਰਚਿਆਂ ਲਈ ਵਰਤਣ ਦੇ ਦੋਸ਼ ਦੇ ਸਬੰਧ ’ਚ ਸਬੂਤ ਇਕੱਠੇ ਕਰਨ ਦੇ ਮਕਸਦ ਨਾਲ ਚਲਾਈ ਗਈ ਹੈ। ਦੋਸ਼ ਹੈ ਕਿ ਇਸ ਪੈਸੇ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੇਲਾਰੀ ਸੀਟ ਦੇ ਵੋਟਰਾਂ ਅਤੇ ਕਾਂਗਰਸੀ ਵਰਕਰਾਂ ’ਚ ਵੰਡਿਆ ਗਿਆ ਸੀ।
ਇਹ ਵੀ ਪੜ੍ਹੋ : Heatwave ਜਾਂ ਕੁਝ ਹੋਰ! ਬੋਹੜ ਦੇ ਦਰੱਖਤ ਹੇਠਾਂ ਮਰੇ ਮਿਲੇ ਸੈਂਕੜੇ ਚਮਗਿੱਦੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8