JST ਧੋਖਾਧੜੀ ਮਾਮਲੇ ''ਚ ਈਡੀ ਨੇ ਗੁਜਰਾਤ ਦੇ ਕਈ ਸ਼ਹਿਰਾਂ ''ਚ ਮਾਰੇ ਛਾਪੇ
Thursday, Oct 17, 2024 - 10:50 AM (IST)
ਗਾਂਧੀਨਗਰ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਵੀਰਵਾਰ ਨੂੰ ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ ਰਾਜ ਪੁਲਸ ਨੇ ਹਾਲ ਹੀ ਵਿੱਚ ਇੱਕ ਪੱਤਰਕਾਰ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਗੱਲ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਸੰਘੀ ਏਜੰਸੀ ਨੇ ਰਾਜਕੋਟ, ਜੂਨਾਗੜ੍ਹ, ਅਹਿਮਦਾਬਾਦ, ਭਾਵਨਗਰ ਅਤੇ ਵੇਰਾਵਲ ਸ਼ਹਿਰਾਂ ਵਿੱਚ ਲਗਭਗ 23 ਥਾਵਾਂ 'ਤੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC
ਇਸ ਮਾਮਲੇ 'ਚ ਗ੍ਰਿਫ਼ਤਾਰ ਪੱਤਰਕਾਰ ਮਹੇਸ਼ ਲੰਗਾ ਇਕ ਪ੍ਰਮੁੱਖ ਅਖ਼ਬਾਰ 'ਚ ਕੰਮ ਕਰਦਾ ਹੈ, ਜਿਸ ਦੇ ਅਹਾਤੇ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਮਨੀ ਲਾਂਡਰਿੰਗ ਦਾ ਇਹ ਮਾਮਲਾ ਅਹਿਮਦਾਬਾਦ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਐੱਫਆਈਆਰ ਨਾਲ ਸਬੰਧਤ ਹੈ। ਅਹਿਮਦਾਬਾਦ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਫਰਜ਼ੀ 'ਇਨਪੁਟ ਟੈਕਸ ਕ੍ਰੈਡਿਟ' (ITC) ਅਤੇ ਧੋਖਾਧੜੀ ਵਾਲੇ ਲੈਣ-ਦੇਣ ਰਾਹੀਂ ਸਰਕਾਰ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਸਥਾਪਤ ਸ਼ੈੱਲ ਕੰਪਨੀਆਂ ਨਾਲ ਜੁੜੇ ਇਕ ਕਥਿਤ ਘੁਟਾਲੇ ਨੂੰ ਲੈ ਕੇ ਕੇਂਦਰੀ GST ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਕਈ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ
ਲੰਗਾ ਨੂੰ ਸੱਤ ਹੋਰ ਲੋਕਾਂ ਨਾਲ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕੇਂਦਰੀ ਜੀਐੱਸਟੀ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਉਹਨਾਂ ਦੀ ਪਤਨੀ ਅਤੇ ਪਿਤਾ ਦੇ ਨਾਮ 'ਤੇ ਬਣਾਈਆਂ ਗਈਆਂ ਜਾਅਲੀ ਕੰਪਨੀਆਂ ਵਿਚ ਕੁਝ ਸ਼ੱਕੀ ਲੈਣ-ਦੇਣ ਪਾਏ। ਐਫਆਈਆਰ ਦਰਜ ਹੋਣ ਤੋਂ ਬਾਅਦ, ਗੁਜਰਾਤ ਦੀ ਅਪਰਾਧ ਸ਼ਾਖਾ ਅਤੇ ਆਰਥਿਕ ਅਪਰਾਧ ਸ਼ਾਖਾ ਨੇ ਅਹਿਮਦਾਬਾਦ, ਜੂਨਾਗੜ੍ਹ, ਸੂਰਤ, ਖੇੜਾ ਅਤੇ ਭਾਵਨਗਰ ਸਮੇਤ ਰਾਜ ਭਰ ਵਿੱਚ 14 ਥਾਵਾਂ 'ਤੇ ਛਾਪੇਮਾਰੀ ਕੀਤੀ। ਅਪਰਾਧ ਸ਼ਾਖਾ ਅਨੁਸਾਰ ਦੇਸ਼ ਭਰ ਵਿੱਚ 200 ਤੋਂ ਵੱਧ ਫਰਜ਼ੀ ਕੰਪਨੀਆਂ ਸੰਗਠਿਤ ਤਰੀਕੇ ਨਾਲ ਫਰਜ਼ੀ ‘ਇਨਪੁਟ ਟੈਕਸ ਕ੍ਰੈਡਿਟ’ ਰਾਹੀਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੀਆਂ ਸਨ ਅਤੇ ਇਨ੍ਹਾਂ ਕੰਪਨੀਆਂ ਨੂੰ ਬਣਾਉਣ ਲਈ ਜਾਅਲੀ ਦਸਤਾਵੇਜ਼ਾਂ ਅਤੇ ਪਛਾਣ ਪੱਤਰਾਂ ਦੀ ਵਰਤੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ - 115 ਮਹੀਨਿਆਂ 'ਚ ਦੁੱਗਣਾ ਹੋ ਜਾਵੇਗਾ ਪੈਸਾ! ਇਸ ਸਕੀਮ ਨਾਲ ਮਿਲੇਗਾ ਵੱਧ ਵਿਆਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8