ED ਨੇ ਜੇਲ੍ਹ ''ਚ ਬੰਦ ਰਾਕਾਂਪਾ ਨੇਤਾ ਨਵਾਬ ਮਲਿਕ ਦੀਆਂ ਕਈਆਂ ਜਾਇਦਾਦਾਂ ਕੀਤੀਆਂ ਕੁਰਕ
Wednesday, Apr 13, 2022 - 04:25 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਜੇਲ੍ਹ 'ਚ ਬੰਦ ਮਹਾਰਾਸ਼ਟਰ ਦੇ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਨਵਾਬ ਮਲਿਕ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ, ਸਾਲਿਡਸ ਇਨਵੈਸਟਮੈਂਟਸ ਪ੍ਰਾਈਵੇਟ ਲਿਮਟਿਡ ਅਤੇ ਮਲਿਕ ਇੰਫਰਾਸਟ੍ਰਕਚਰ ਦੀਆਂ ਜਾਇਦਾਦਾਂ ਨੂੰ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਕੁਰਕ ਕਰਨ ਦਾ ਇਕ ਅਸਥਾਈ ਆਦੇਸ਼ ਜਾਰੀ ਕੀਤਾ ਹੈ।''
ਜਾਇਦਾਦਾਂ 'ਚ ਮੁੰਬਈ ਦੇ ਉਪਨਗਰੀ ਕੁਰਲਾ (ਪੱਛਮ) 'ਚ ਗੋਵਾਵਾਲਾ ਕੰਪਲੈਕਸ ਅਤੇ ਇਕ ਵਪਾਰਕ ਇਕਾਈ, ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ 'ਚ ਸਥਿਤ 147.79 ਏਕੜ ਖੇਤੀਬਾੜੀ ਜ਼ਮੀਨ, ਕੁਰਲਾ (ਪੱਛਮ) 'ਚ ਤਿੰਨ ਫਲੈਟ ਅਤੇ ਬਾਂਦਰਾ (ਪੱਛਮ) 'ਚ 2 ਰਿਹਾਇਸ਼ੀ ਫਲੈਟ ਸ਼ਾਮਲ ਹਨ। ਇਸ ਦੇ ਨਾਲ ਹੀ ਸੰਬੰਧਤ ਘਟਨਾਕ੍ਰਮ ਸੁਪਰੀਮ ਕੋਰਟ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ਉਸ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕਰਨ 'ਤੇ ਵਿਚਾਰ ਕਰੇਗੀ, ਜਿਸ 'ਚ ਉਨ੍ਹਾਂ ਨੇ ਧਨ ਸੋਧ ਮਾਮਲੇ 'ਚ ਉਨ੍ਹਾਂ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਈ.ਡੀ. ਨੇ ਮਲਿਕ ਨੂੰ ਫਰਵਰੀ 'ਚ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਸੀ।