ਗੁਜਰਾਤ ਦੇ ਸਾਬਕਾ ਆਈ.ਏ.ਐੱਸ. ਅਧਿਕਾਰੀ ਦੀ 36 ਕਰੋੜ ਦੀ ਜਾਇਦਾਦ ਕੁਰਕ
Friday, Dec 27, 2019 - 12:24 AM (IST)

ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਦੱਸਿਆ ਕਿ ਗੁਜਰਾਤ ਕੇਡਰ ਦੇ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ ਸੰਜੇ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਦੀ 36 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਅਧੀਨ ਕੁਰਕ ਕੀਤਾ ਗਿਆ ਹੈ।
ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1985 ਬੈਚ ਦੇ ਅਧਿਕਾਰੀ ਗੁਪਤਾ ਨੇ 17 ਸਾਲ ਪਹਿਲਾਂ 2002 ਵਿਚ ਨੌਕਰੀ ਛੱਡ ਦਿੱਤੀ ਸੀ ਅਤੇ ਨੀਸਾ ਗਰੁੱਪ ਆਫ ਕੰਪਨੀ ਦੇ ਨਾਂ ਹੇਠ ਹੋਸਪੀਟੈਲਿਟੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਉਨ੍ਹਾਂ ਵਿਰੁੱਧ ਮੈਟਰੋ ਲਿੰਕ ਐਕਸਪ੍ਰੈੱਸ ਫਾਰ ਗਾਂਧੀਨਗਰ ਐਂਡ ਅਹਿਮਦਾਬਾਦ ਕੰਪਨੀ ਿਲਮਟਿਡ ਦੇ ਖਜ਼ਾਨੇ ਨਾਲ ਗਬਨ ਕਰਨ ਦਾ ਦੋਸ਼ ਹੈ। ਉਹ 2011 ਤੋਂ 2013 ਤੱਕ ਉਕਤ ਕੰਪਨੀ ਦੇ ਐੱਮ. ਡੀ. ਸਨ।