ਈ.ਡੀ. ਨੇ ‘ਬਾਈਕ ਬੋਟ’ ਘਪਲੇ ’ਚ ਕੁਰਕ ਕੀਤੀ 112 ਕਰੋੜ ਰੁਪਏ ਦੀ ਜਾਇਦਾਦ

Thursday, Oct 07, 2021 - 03:47 AM (IST)

ਨਵੀਂ ਦਿੱਲੀ - ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਨੋਇਡਾ ਦੇ ‘ਬਾਈਕ ਬੋਟ’ ਪੋਂਜੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ 112 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਗ੍ਰੇਟਰ ਨੋਇਡਾ ਹੈੱਡਕੁਆਰਟਰ ਵਾਲੀ ਬਾਈਕ ਬੋਟ ਟੈਕਸੀ ਸੇਵਾ ’ਤੇ ਉੱਤਰ ਪ੍ਰਦੇਸ਼, ਮੁੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ’ਚ 2.25 ਲੱਖ ਨਿਵੇਸ਼ਕਾਂ ਨੂੰ ਲਗਭਗ 3000 ਤੋਂ 4000 ਕਰੋੜ ਰੁਪਏ ਤੱਕ ਦਾ ਚੂਨਾ ਲਾਉਣ ਦਾ ਦੋਸ਼ ਹੈ।

ਇਹ ਵੀ ਪੜ੍ਹੋ - ਨਰਾਤੇ ਮੌਕੇ ਰੋਸ਼ਨੀ ਨਾਲ ਜਗਮਗਾਇਆ ਮਾਤਾ ਵੈਸ਼ਨੋ ਦੇਵੀ ਮੰਦਰ

ਈ. ਡੀ. ਨੇ ਬੁੱਧਵਾਰ ਇਕ ਬਿਆਨ ’ਚ ਕਿਹਾ ਕਿ ਕੁਰਕ ਕੀਤੀ ਗਈ ਜਾਇਦਾਦ ਬੋਟ ਘਪਲੇ ’ਚ ਸ਼ਾਮਲ ਗਾਵਤ ਇਨੋਵੇਟਿਵ ਪ੍ਰੋਮੋਟਰਜ਼ ਲਿਮਡਿਟ, ਉਸ ਦੇ ਪ੍ਰੋਮੋਟਰ ਸੰਜੇ ਅਤੇ ਹੋਰ ਸਬੰਧਤ ਇਕਾਈਆਂ ਨਾਲ ਜੁੜੀ ਹੋਈ ਹੈ। ਈ. ਡੀ. ਨੇ ਇਕ ਮਾਮਲਾ ਨੋਇਡਾ ਪੁਲਸ ਦੀ ਮੁਲਜ਼ਮ ਕੰਪਨੀ, ਉਸ ਦੇ ਪ੍ਰੋਮੋਟਰ ਸੰਜੇ ਅਤੇ ਹੋਰਨਾਂ ਵਿਰੁੱਧ ਐੱਫ.ਆਈ.ਆਰ. ਦੇ ਆਧਾਰ ’ਤੇ ਦਾਇਰ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News