867 ਕਰੋੜ ਦੇ ਬੈਂਕ ਧੋਖਾਧੜੀ ਮਾਮਲੇ ''ਚ ਈ.ਡੀ. ਦੀ ਕਾਰਵਾਈ, IT ਕੰਪਨੀ ਦਾ CMD ਗ੍ਰਿਫਤਾਰ

Saturday, Sep 21, 2019 - 08:20 PM (IST)

867 ਕਰੋੜ ਦੇ ਬੈਂਕ ਧੋਖਾਧੜੀ ਮਾਮਲੇ ''ਚ ਈ.ਡੀ. ਦੀ ਕਾਰਵਾਈ, IT ਕੰਪਨੀ ਦਾ CMD ਗ੍ਰਿਫਤਾਰ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਆਈ.ਟੀ. ਕੰਪਨੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ (ਸੀ.ਐੱਮ.ਡੀ.) ਨੂੰ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਈ.ਡੀ. ਮੁਤਾਬਕ ਬੈਂਕ ਧੋਖਾਧੜੀ ਦਾ ਮਾਮਲਾ ਕਰੀਬ 867.43 ਕਰੋੜ ਰੁਪਏ ਦਾ ਹੈ। ਇਸ ਮਾਮਲਾ 'ਚ ਈ.ਡੀ. ਨੇ ਕੰਪਨੀ ਦੇ ਸੀ.ਐੱਮ.ਡੀ. ਸੁਨੀਲ ਸੁਰੇਂਦਰ ਕੱਕੜ ਨੂੰ ਮਨੀ ਲਾਂਡਰਿੰਗ ਐਕਟ  ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਈ.ਡੀ. ਨੇ ਜਿਸ ਸੁਨੀਲ ਸੁਰੇਂਦਰ ਕੁਮਾਰ ਕੱਕੜ ਨੂੰ ਗ੍ਰਿਫਤਾਰ ਕੀਤਾ ਹੈ, ਉਹ ਸਾਈ ਇਨਫੋਸਿਸਟਮ ਲਿਮਟਿਡ, ਐਟ੍ਰੀਅਮ ਇਨ੍ਰਫੋਕਾਮ ਪ੍ਰਾ. ਲਿ. ਕਲਿਕ ਟੈਲੀਕਾਮ ਪ੍ਰਾ. ਲਿ. ਦਾ ਸੀ.ਐੱਮ. ਡੀ. ਹੈ। ਕੱਕੜ ਨੂੰ ਬੈਂਕ ਧੋਖਾਧੜੀ ਮਾਮਲੇ 'ਚ ਪੀ.ਐੱਮ.ਐੱਲ.ਏ. ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।


author

Inder Prajapati

Content Editor

Related News