ਇਸ ਵਾਰ ਦਿੱਲੀ ''ਚ ਚੱਲੇਗਾ ਸਿਰਫ਼ ਗ੍ਰੀਨ ਧਮਾਕਾ! ਜਾਣੋ ਕਦੋਂ, ਕਿਥੇ, ਕਿੰਨੇ ਵਜੇ ਚੱਲਣਗੇ ਪਟਾਕੇ
Sunday, Oct 19, 2025 - 10:39 AM (IST)

ਨੈਸ਼ਨਲ ਡੈਸਕ : ਦੀਵਾਲੀ ਦੇ ਮੌਕੇ ਪ੍ਰਦੂਸ਼ਣ ਕੰਟਰੋਲ ਅਤੇ ਜਸ਼ਨ ਵਿਚਕਾਰ ਸੰਤੁਲਨ ਬਣਾਉਂਦੇ ਹੋਏ ਦਿੱਲੀ ਪ੍ਰਸ਼ਾਸਨ ਨੇ ਇਸ ਸਾਲ ਰਾਜਧਾਨੀ ਵਿੱਚ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਲਈ ਸ਼ਰਤੀਆ ਇਜਾਜ਼ਤ ਦੇ ਦਿੱਤੀ ਹੈ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਸ਼ਹਿਰ ਭਰ ਵਿੱਚ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ 163 ਲਾਇਸੈਂਸ ਜਾਰੀ ਕੀਤੇ। ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ NEERI ਦੁਆਰਾ ਪ੍ਰਮਾਣਿਤ ਅਤੇ ਵੈਧ QR ਕੋਡ ਵਾਲੇ ਹਰੇ ਪਟਾਕੇ ਹੀ ਵੇਚੇ ਅਤੇ ਖਰੀਦੇ ਜਾ ਸਕਦੇ ਹਨ। ਪੁਲਸ ਅਤੇ ਪ੍ਰਸ਼ਾਸਨ ਗੈਰ-ਕਾਨੂੰਨੀ ਅਤੇ ਔਨਲਾਈਨ ਪਟਾਕਿਆਂ ਦੀ ਵਿਕਰੀ 'ਤੇ ਸਖ਼ਤੀ ਨਾਲ ਪਾਬੰਦੀ ਲਗਾਉਣਗੇ। 18 ਅਕਤੂਬਰ ਤੋਂ 21 ਅਕਤੂਬਰ ਤੱਕ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਹੈ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
ਦਿੱਲੀ ਵਿੱਚ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਖ਼ਤ ਦਿਸ਼ਾ-ਨਿਰਦੇਸ਼ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿਰਫ਼ ਹਰੇ ਪਟਾਕੇ ਹੀ ਵਰਤੇ ਜਾ ਸਕਦੇ ਹਨ। ਪਟਾਕੇ ਚਲਾਉਣ ਦਾ ਸਮਾਂ ਵੀ ਸਖ਼ਤੀ ਨਾਲ ਨਿਰਧਾਰਤ ਕੀਤਾ ਗਿਆ ਹੈ:
ਸਮਾਂ ਸੀਮਾ: ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਤੇ ਦੀਵਾਲੀ ਵਾਲੇ ਦਿਨ ਪਟਾਕੇ ਸਿਰਫ਼ ਸਵੇਰੇ 6 ਵਜੇ ਤੋਂ 7 ਵਜੇ ਅਤੇ ਰਾਤ 8 ਵਜੇ ਤੋਂ 10 ਵਜੇ ਦੇ ਵਿਚਕਾਰ ਹੀ ਚਲਾਏ ਜਾ ਸਕਦੇ ਹਨ।
ਲੜੀ ਵਾਲੇ ਪਟਾਕਿਆਂ 'ਤੇ ਪੂਰਨ ਪਾਬੰਦੀ: ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਲੜੀ ਵਾਲੇ ਪਟਾਕੇ (Joint or String Crackers) ਚਲਾਉਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ
ਕਿਥੋਂ ਖਰੀਦ ਸਕਦੇ ਹੋ ਗ੍ਰੀਨ ਪਟਾਕੇ
ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੈਂਸਾਂ ਲਈ 188 ਅਰਜ਼ੀਆਂ ਆਈਆਂ ਸਨ, ਜਿਹਨਾਂ ਵਿੱਚੋਂ ਪ੍ਰਸ਼ਾਸਨ ਨੇ ਸਿਰਫ਼ 163 ਨੂੰ ਮਨਜ਼ੂਰੀ ਦਿੱਤੀ ਹੈ। ਹਰੇ ਪਟਾਕੇ ਸਿਰਫ਼ ਇਨ੍ਹਾਂ 163 ਅਧਿਕਾਰਤ ਦੁਕਾਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ:
ਜਾਰੀ ਕੀਤੇ ਗਏ ਲਾਇਸੈਂਸਾਂ ਦੀ ਖੇਤਰ ਸੰਖਿਆ
ਸ਼ਾਹਦਰਾ - 26
ਪੂਰਬੀ ਦਿੱਲੀ - 25
ਉੱਤਰ ਪੂਰਬੀ ਦਿੱਲੀ - 21
ਉੱਤਰੀ ਦਿੱਲੀ - 18
ਨੋਇਡਾ ਨਿਵਾਸੀਆਂ ਲਈ: ਨੋਇਡਾ ਨਿਵਾਸੀ ਪੂਰਬੀ ਦਿੱਲੀ ਵਿੱਚ ਸਥਿਤ ਅਧਿਕਾਰਤ ਦੁਕਾਨਾਂ ਤੋਂ ਵੀ ਪਟਾਕੇ ਖਰੀਦ ਸਕਦੇ ਹਨ।
ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
ਬਚੇ ਹੋਏ ਸਟਾਕ 'ਤੇ ਸਖ਼ਤ ਨਿਯਮ
ਦਿੱਲੀ ਪੁਲਸ ਨੇ ਨਿਰਦੇਸ਼ ਦਿੱਤਾ ਹੈ ਕਿ 20 ਅਕਤੂਬਰ ਨੂੰ ਦੀਵਾਲੀ ਮਨਾਉਣ ਤੋਂ ਬਾਅਦ ਅਸਥਾਈ ਲਾਇਸੈਂਸ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਆਪਣਾ ਬਾਕੀ ਸਟਾਕ ਦੋ ਦਿਨਾਂ ਦੇ ਅੰਦਰ (22 ਅਕਤੂਬਰ ਤੱਕ) ਥੋਕ ਵਿਕਰੇਤਾ ਨੂੰ ਵਾਪਸ ਕਰਨਾ ਪਵੇਗਾ। ਪੁਲਸ ਸਟਾਕ ਦੀ ਵਿਸ਼ੇਸ਼ ਰੂਪ ਨਾਲ ਜਾਂਚ ਕਰੇਗੀ। ਨਿਯਮਾਂ ਅਨੁਸਾਰ ਪਟਾਕੇ ਨਹੀਂ ਵੇਚਦੇ ਜਾਂ ਆਪਣਾ ਸਟਾਕ ਲੁਕਾਉਂਦੇ ਹੋਏ ਪਾਏ ਜਾਣ ਵਾਲੇ ਕਿਸੇ ਵੀ ਰਿਟੇਲਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਕਰਨ 'ਤੇ ਲਾਇਸੈਂਸ ਅਤੇ ਦੁਕਾਨ ਦੋਵਾਂ ਨੂੰ ਮੁਅੱਤਲ ਕੀਤਾ ਜਾਵੇਗਾ। ਦੀਵਾਲੀ ਵਾਲੇ ਦਿਨ ਪੁਲਸ ਵਿਸ਼ੇਸ਼ ਗਸ਼ਤ ਕਰੇਗੀ, ਖਾਸ ਕਰਕੇ ਨਿਰਧਾਰਤ ਸਮੇਂ 'ਤੇ ਅਤੇ ਉਨ੍ਹਾਂ ਖੇਤਰਾਂ ਵਿੱਚ, ਜਿੱਥੇ ਨਿਯਮਾਂ ਦੀ ਉਲੰਘਣਾ ਦੀ ਸੰਭਾਵਨਾ ਜ਼ਿਆਦਾ ਹੈ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ