ਮੋਹਾਲੀ ’ਚ ਆਰਜੀ ਲਾਈਸੈਂਸ ਧਾਰਕਾਂ ਲਈ ਪਟਾਕੇ ਵੇਚਣ ਲਈ ਥਾਵਾਂ ਦੀ ਸੂਚੀ ਜਾਰੀ

Friday, Oct 10, 2025 - 05:29 PM (IST)

ਮੋਹਾਲੀ ’ਚ ਆਰਜੀ ਲਾਈਸੈਂਸ ਧਾਰਕਾਂ ਲਈ ਪਟਾਕੇ ਵੇਚਣ ਲਈ ਥਾਵਾਂ ਦੀ ਸੂਚੀ ਜਾਰੀ

ਮੋਹਾਲੀ (ਰਣਬੀਰ) : ਜ਼ਿਲ੍ਹਾ ਮੋਹਾਲੀ ’ਚ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਈਸੈਂਸ ਧਾਰਕਾਂ ਲਈ ਪਟਾਕੇ ਵੇਚਣ ਲਈ ਥਾਵਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਅਨੁਸਾਰ ਸਬੰਧਤ ਲਾਇਸੈਂਸ ਧਾਰਕ ਨੂੰ ਜਿਸ ਇਲਾਕੇ ਲਈ ਆਰਜ਼ੀ ਲਾਈਸੰਸ ਜਾਰੀ ਕੀਤਾ ਗਿਆ ਹੈ, ਉਹ ਕੇਵਲ ਉਸ ਇਲਾਕੇ ’ਚ ਨਿਰਧਾਰਿਤ ਥਾਂ ’ਤੇ ਮਿੱਥੇ ਸਮੇਂ ਅਤੇ ਮਿਥੀਆਂ ਤਰੀਕਾਂ ਅਨੁਸਾਰ ਮੁਤਾਬਕ ਪਟਾਕੇ ਵੇਚ ਸਕੇਗਾ। ਇਨ੍ਹਾਂ ’ਚ ਸਬ-ਡਵੀਜ਼ਨ ਮੋਹਾਲੀ ’ਚ ਫ਼ੇਜ਼-8 ਸਬਜ਼ੀ ਮੰਡੀ ਗਰਾਊਂਡ ਸਾਹਮਣੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ, ਸੈਕਟਰ-88 ਸਾਰਸ ਮੇਲਾ ਗਰਾਊਂਡ ਮੋਹਾਲੀ ਅਤੇ ਸ਼ਹੀਦ ਊਧਮ ਸਿੰਘ ਸਟੇਡੀਅਮ ਬਨੂੜ ਸ਼ਾਮਲ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੇ ਹੁਕਮ, ਤਿਉਹਾਰਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ

ਸਬ-ਡਵੀਜ਼ਨ ਖਰੜ ’ਚ ਨਗਰ ਕੌਂਸਲ ਖਰੜ ਅਧੀਨ ਸਾਹਮਣੇ ਮਿਊਂਸੀਪਲ ਪਾਰਕ ਪੁਰਾਣੀ ਮੋਰਿੰਡਾ ਰੋਡ ਖਰੜ, ਦੁਸਹਿਰਾ ਗਰਾਊਂਡ ਟਾਊਨ ਰੋਡ ਖਰੜ ਅਤੇ ਟੈਨਿਸ ਕੋਰਟ ਦੇ ਸਾਹਮਣੇ ਖਾਲੀ ਜਗ੍ਹਾ ’ਚ ਨਿਊ ਸਨੀ ਇਨਕਲੇਵ ਖਰੜ ਸ਼ਾਮਲ ਹਨ। ਨਗਰ ਕੌਂਸਲ ਕੁਰਾਲੀ ਤਹਿਤ ਸ਼ਹੀਦ ਬੇਅੰਤ ਸਿੰਘ ਸਟੇਡੀਅਮ ਸਿਸਵਾਂ ਰੋਡ ਅਤੇ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ, ਜਦਕਿ ਨਗਰ ਕੌਂਸਲ ਨਿਆਂ ਗਾਓ ਅਧੀਨ ਆਦਰਸ਼ ਨਗਰ ਨਵਾਂ ਗਾਉਂ ਸ਼ਾਮਲ ਹਨ।

ਇਹ ਵੀ ਪੜ੍ਹੋ-ਕੇਂਦਰੀ ਸਰਕਾਰ ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ

ਸਬ-ਡਵੀਜ਼ਨ ਡੇਰਾਬੱਸੀ ’ਚ ਦੁਸਹਿਰਾ ਗਰਾਊਂਡ ਪਿੰਡ ਲੋਹਗੜ੍ਹ ਜ਼ੀਰਕਪੁਰ, ਇੰਸਟਨ ਕੋਰਟ ਕੰਪਲੈਕਸ (ਸਾਹਮਣੇ ਡੀ.ਐੱਸ. ਅਸਟੇਟ) ਪੁਰਾਣੀ ਕਾਲਕਾ ਰੋਡ ਢਕੌਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਤੇ ਖੇਡ ਸਟੇਡੀਅਮ ਲਾਲੜੂ ਸ਼ਾਮਲ ਹਨ।

ਇਹ ਵੀ ਪੜ੍ਹੋ- ਅਸਲਾ ਧਾਰਕਾਂ ਲਈ ਹੁਕਮ ਜਾਰੀ, 7 ਦਿਨਾਂ ਦੇ ਅੰਦਰ-ਅੰਦਰ ਕਰੋ ਇਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News