EC ਨੇ ਅਰੁਣਾਚਲ ਪ੍ਰਦੇਸ਼ ''ਚ 2 ਪੋਲਿੰਗ ਕੇਂਦਰਾਂ ''ਤੇ ਦੋਬਾਰਾ ਚੋਣਾਂ ਕਰਵਾਉਣ ਦਾ ਦਿੱਤਾ ਆਦੇਸ਼

05/18/2019 4:41:42 PM

ਈਟਾਨਗਰ—ਚੋਣ ਲਾਪਰਵਾਹੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਅਰੁਣਾਚਲ ਪ੍ਰਦੇਸ਼ 'ਚ 2 ਪੋਲਿੰਗ ਬੂਥਾਂ 'ਤੇ 21 ਮਈ ਨੂੰ ਦੋਬਾਰਾ ਚੋਣਾਂ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਭਾਵ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਪ ਮੁੱਖ ਚੋਣ ਅਧਿਕਾਰੀ ਲਿਕੇਨ ਕਾਯੋ ਨੇ ਇੱਕ ਨੋਟੀਫਿਕੇਸ਼ਨ 'ਚ ਦੱਸਿਆ ਹੈ ਕਿ ਕਰੂੰਗ ਕੁਮੇਏ ਜ਼ਿਲੇ ਦੇ ਕੋਲੋਰਿਆਂਗ ਚੋਣ ਖੇਤਰ 'ਚ ਇੱਕ ਪੋਲਿੰਗ ਕੇਂਦਰ ਅਤੇ ਕ੍ਰਾ ਡਾਡੀ ਜ਼ਿਲੇ 'ਚ ਤਾਲੀ ਸੀਟ ਦੇ ਇਕ ਪੋਲਿੰਗ ਕੇਂਦਰ 'ਤੇ ਦੁਬਾਰਾ ਚੋਣਾਂ ਹੋਣਗੀਆਂ। 

ਚੋਣ ਕਮਿਸ਼ਨ ਦੀ ਇਕ ਟੀਮ ਦੀ ਸ਼ਿਫਾਰਿਸ਼ ਤੋਂ ਬਾਅਦ ਦੋਬਾਰਾ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਸੀ। ਟੀਮ ਨੇ 14 ਮਈ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਫਦਾਂ ਨਾਲ ਮੁਲਾਕਾਤ ਕੀਤੀ ਸੀ। ਇਹ ਪੋਲਿੰਗ ਕੇਂਦਰ ਕੋਲੋਰਿਆਂਗ ਦਾ 28 ਨਾਮਪੇ ਅਤੇ ਤਾਲੀ ਚੋਣ ਖੇਤਰ ਦਾ ਛੇ-ਗਿਮਬਾ ਹਨ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਸਵੇਰੇ 6 ਵਜੇ ਤੋਂ ਦਿਨ 'ਚ 2 ਵਜੇ ਤੱਕ ਵੋਟਿੰਗ ਹੋਵੇਗੀ। ਇਨ੍ਹਾਂ ਦੋਵਾਂ ਪੋਲਿੰਗ ਕੇਂਦਰਾਂ ਸਮੇਤ ਅਰੁਣਾਚਲ ਪ੍ਰਦੇਸ਼ 'ਚ 18 ਪੋਲਿੰਗ ਕੇਂਦਰਾਂ 'ਤੇ 20 ਅਤੇ 27 ਅਪ੍ਰੈਲ ਨੂੰ ਦੋਬਾਰਾ ਚੋਣਾਂ ਪਹਿਲਾਂ ਹੋ ਚੁੱਕੀਆਂ ਹਨ ਪਰ ਦੋਬਾਰਾ ਚੋਣਾਂ 'ਚ ਵੀ ਚੋਣ ਲਾਪਰਵਾਹੀ ਦੇ ਦੋਸ਼ ਲਗਾਏ ਗਏ ਹਨ।


Iqbalkaur

Content Editor

Related News