ਰੋਗ ਰੋਕੂ ਸਮਰੱਥਾ ਵਧਾਉਂਦੀ ਹੈ ਗਾਜਰ, ਬਦਲਦੇ ਮੌਸਮ ’ਚ ਖਾਣ ਦੇ ਹਨ ਕਈ ਫਾਇਦੇ

03/21/2020 11:45:28 PM

ਨਵੀਂ ਦਿੱਲੀ (ਇੰਟ.)–ਫੂਡ ਮਾਹਰਾਂ ਮੁਤਾਬਕ ਗਾਜਰ ਇਕ ਮਲਟੀ ਨਿਊਟ੍ਰੀਸ਼ਨਲ ਫੂਡ ਹੈ। ਗਾਜਰ ਨੈਚੁਰਲ ਬਾਇਓ ਐਕਟਿਵ ਕੰਪਾਊਂਡਸ ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਗਾਜਰ ’ਚ ਚਾਰ ਤਰ੍ਹਾਂ ਦੇ ਫਾਈਟੋਕੈਮੀਕਲਜ਼ ਪਾਏ ਜਾਂਦੇ ਹਨ। ਇਹ ਵੀ ਇਕ ਤਰ੍ਹਾਂ ਨਾਲ ਬਾਇਓ ਐਕਟਿਵ ਕੰਪਾਊਂਡਸ ਹੁੰਦੇ ਹਨ ਜੋ ਬੂਟਿਆਂ ਤੋਂ ਪ੍ਰਾਪਤ ਹੋਣ ਵਾਲੇ ਫਲ-ਸਬਜ਼ੀਆਂ ’ਚ ਪਾਏ ਜਾਂਦੇ ਹਨ ਪਰ ਗਾਜਰ ਉਨ੍ਹਾਂ ਚੋਣਵੇਂ ਫੂਡਸ ’ਚ ਸ਼ਾਮਲ ਹੈ ਜੋ ਇਨ੍ਹਾਂ ਦੀਆਂ ਖੂਬੀਆਂ ਨਾਲ ਭਰਪੂਰ ਹੁੰਦੇ ਹਨ।

ਕਿਉਂ ਸਰਦੀਆਂ ਦੀ ਸਬਜ਼ੀ ਹੈ ਗਾਜਰ?

PunjabKesari
ਗਾਜਰ ਦੀ ਫੂਡ ਪ੍ਰਾਪਰਟੀਜ਼ ਦੀ ਗੱਲ ਕਰੀਏ ਤਾਂ ਇਸ ’ਚ ਪਾਏ ਜਾਣ ਵਾਲੇ ਜਾਨਲੇਵਾ ਸ਼ੂਗਰ, ਕੈਰੋਟਿਨਾਇਡਸ ਅਤੇ ਕੁਝ ਵਾਸ਼ਪਸ਼ੀਲ ਯੌਗਿਕ ਹੁੰਦੇ ਹਨ। ਗਰਮ ਤਾਪਮਾਨ ’ਚ ਉਗਾਈ ਗਈ ਗਾਜਰ ’ਚ ਸਰੀਰ ਨੂੰ ਇਸ ਦਾ ਸਹੀ ਅਨੁਪਾਤ ਨਹੀਂ ਮਿਲਦਾ ਹੈ। ਇਸ ਲਈ ਸਰਦੀ ਦੇ ਮੌਸਮ ’ਚ ਉਗਾਈ ਗਈ ਗਾਜਰ ਸਿਹਤਮੰਦ ਹੁੰਦੀ ਹੈ।

ਕੌੜਾ ਹੋ ਜਾਂਦੈ ਗਾਜਰ ਦਾ ਸਵਾਦ

PunjabKesari
ਗਰਮ ਮੌਸਮ ’ਚ ਪੈਦਾ ਕੀਤੀ ਜਾਣ ਵਾਲੀ ਗਾਜਰ ’ਚ ਟੈਪਰਿਨ ਦਾ ਸੰਸਲੇਸ਼ਣ ਵੱਧ ਜਾਂਦਾ ਹੈ। ਇਸ ਨਾਲ ਗਾਜਰ ਦਾ ਸਵਾਦ ਸਰਦੀ ਦੇ ਮੌਸਮ ’ਚ ਆਉਣ ਵਾਲੀ ਮਿੱਠੀ ਗਾਜਰ ਦੀ ਤੁਲਨਾ ’ਚ ਕੌੜਾ ਹੋ ਜਾਂਦਾ ਹੈ। ਨਾਲ ਹੀ ਇਸ ਦੇ ਪੋਸ਼ਣ ਤੱਤਾਂ ਦਾ ਪੱਧਰ ਵੀ ਬਦਲ ਜਾਂਦਾ ਹੈ। ਇਹ ਪੱਧਰ ਕਿਹੋ ਜਿਹਾ ਹੋਵੇਗਾ, ਇਸ ਗੱਲ ਦੀ ਜਾਂਚ ਮੌਸਮ ਅਤੇ ਮਿੱਟੀ ਦੇ ਆਧਾਰ ’ਤੇ ਹੀ ਕੀਤੀ ਜਾ ਸਕਦੀ ਹੈ।

ਦਿਲ ਦੇ ਰੋਗਾਂ ਤੋਂ ਬਚਾਵੇ
ਗਾਜਰ ’ਚ ਪਾਏ ਜਾਣ ਵਾਲੇ ਫਾਈਟੋਕੈਮੀਕਲਜ਼ ਦੇ ਨਾਂ ਇਸ ਤਰਾਂ ਹਨ-ਫੇਨੋਲਿਕਸ, ਕੈਰੋਟੀਨਾਇਡ, ਪਾਲੀਐਸੇਟਾਈਲੀਨ ਅਤੇ ਐੱਸਕਾਰਬਿਕ ਐਸਿਡ ਗਾਜਰ ਨੂੰ ਸਲਾਦ ਅਤੇ ਜੂਸ ਦੇ ਰੂਪ ’ਚ ਉਪਯੋਗ ਕਰਨ ’ਤੇ ਇਸ ਦਾ ਵੱਧ ਲਾਭ ਪ੍ਰਾਪਤ ਹੁੰਦਾ ਹੈ। ਖਾਸ ਤੌਰ ’ਤੇ ਗਾਜਰ ਦਾ ਜੂਸ ਸਰੀਰ ’ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧਾਉਂਦਾ ਹੈ ਜੋ ਸਾਡੇ ਕਾਰਡਿਓਵਸਕੁਲਰ ਸਿਸਟਮ ਨੂੰ ਪ੍ਰਭਾਵਿਤ ਕਰਨ ਵਾਲੀ ਹਾਨੀਕਾਰਕ ਬਾਇਲਾਜੀਕਲ ਪ੍ਰਾਸੈੱਸ ਨੂੰ ਰੋਕਦੇ ਹਨ।

ਕੈਂਸਰ ਰੋਧੀ ਤੱਤ
ਗਾਜਰ ’ਚ ਪਾਏ ਜਾਣ ਵਾਲੇ ਫਾਈਟੋਕੈਮੀਕਲਸ ਨੂੰ ਕੈਂਸਰ ਰੋਧੀ ਮੰਨਿਆ ਜਾਂਦਾ ਹੈ। ਹੈਲਥ ਮਾਹਰਾਂ ਮੁਤਾਬਕ ਫੇਨੋਲਿਕਸ, ਕੈਰੋਟੀਨਾਈਡ, ਪਾਲੀਐਸੇਟਾਈਲੀਨ ਅਤੇ ਐੱਸਕਾਰਬਿਕ ਐਸਿਡ ਸਰੀਰ ’ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਕਾਵਾਂ ਨੂੰ ਪੈਦਾ ਹੋਣ ਤੋਂ ਰੋਕਣ ’ਚ ਮਦਦ ਕਰਦੇ ਹਨ। ਕਿਉਂਕਿ ਇਹ ਐਂਟੀਆਕਸੀਡੈਂਟਸ (ਆਕਸੀਕਰਣਰੋਧੀ) ਅਤੇ ਐਂਟੀਇੰਫਲਾਮੇਟਰੀ (ਸੋਜ ਘਟਾਉਣ) ਗੁਣਾਂ ਨਾਲ ਭਰਪੂਰ ਹੁੰਦੇ ਹਨ।

ਗਾਜਰ ਦੇ ਵੱਖਰੇ ਰੰਗ ਅਤੇ ਗੁਣ

PunjabKesari
ਗਾਜਰ ਨਾਰੰਗੀ, ਪੀਲੇ ਅਤੇ ਲਾਲ ਰੰਗ ਦੀ ਹੁੰਦੀ ਹੈ। ਇਨ੍ਹਾਂ ਦੇ ਰੰਗਾਂ ਦੇ ਆਧਾਰ ’ਤੇ ਹੀ ਇਨ੍ਹਾਂ ’ਚ ਵੱਖ-ਵੱਖ ਪੋਸ਼ਕ ਤੱਤਾਂ ਦੀ ਮਾਤਰਾ ਹੁੰਦੀ ਹੈ। ਗਾਜਰ ’ਚ ਰੰਗ ਦੇ ਇਸ ਅੰਤਰ ਨੂੰ ਜੀਨੋਟਾਈਪ ਕਿਹਾ ਜਾਂਦਾ ਹੈ। ਗਾਜਰ ਦੇ ਅਲੱਗ-ਅਲੱਗ ਰੰਗ ਹੋਣ ’ਚ ਵੀ ਫਾਈਟੋਕੈਮੀਕਲਸ ਦੀ ਅਹਿਮ ਭੂਮਿਕਾ ਹੁੰਦੀ ਹੈ।

ਬਾਇਓਕੰਪਾਉਂਡਸ ਅਤੇ ਗਾਜਰ ਦੇ ਗੁਣ
ਨਾਰੰਗੀ ਰੰਗ ਦੀ ਗਾਜਰ ’ਚ ਕੈਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ। ਪੀਲੇ ਰੰਗ ਦੀ ਗਾਜਰ ’ਚ ਲਿਊਟਿਨ, ਲਾਲ ਰੰਗ ਦੀ ਗਾਜਰ ’ਚ ਲਾਈਕੋਪੀਨ ਵੱਧ ਮਾਤਰਾ ’ਚ ਪਾਇਆ ਜਾਂਦਾ ਹੈ। ਕੈਰੋਟੀਨ ਸਾਡੀਆਂ ਅੱਖਾਂ, ਮਸਲਸ ਅਤੇ ਸਕਿਨ ਸੈੱਲਸ ਨੂੰ ਹੈਲਦੀ ਰੱਖਣ ’ਚ ਮਦਦ ਕਰਦਾ ਹੈ। ਲਿਊਟਿਨ ਅੱਖਾ ਲਈ ਚੰਗਾ ਹੁੰਦਗਾ ਹੈ ਅਤੇ ਜ਼ਰੂਰੀ ਪ੍ਰੋਟੀਨ ਦੇ ਨਿਰਮਾਣ ’ਚ ਮਦਦ ਕਰਦਾ ਹੈ।

ਬੈਂਗਣੀ ਅਤੇ ਕਾਲੀ ਗਾਜਰ ਦੇ ਗੁਣ

PunjabKesari
ਲਾਲ ਗਾਜਰ ’ਚ ਪਾਇਆ ਜਾਣ ਵਾਲਾ ਲਾਈਕੋਪੀਨ ਰੋਗ ਰੋਕੂ ਸਮਰੱਥਾ ਵਧਾਉਣ, ਦਿਲ ਦੀ ਕਾਰਜ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਬੈਂਗਣੀ ਅਤੇ ਕਾਲ ਰੰਗ ਦੀ ਗਾਜਰ ਵੀ ਹੁੰਦੀ ਹੈ। ਬੈਂਗਣੀ ਗਾਜਰ ਦੀ ਜੜ੍ਹ ’ਚ ਐਂਥੋਸਾਇਨਿਨ ਅਤੇ ਕਾਲੀ ਗਾਜਰ ’ਚ ਫੇਨੋਲਿਕ ਯੌਗਿਕ ਪਾਏ ਜਾਂਦੇ ਹਨ। ਐਂਥੋਸਾਇਨਿਨ ਅਤੇ ਫੇਨੋਲਿਕ ਐਂਟੀਆਕਸੀਡੈਂਟਸ ਦੀ ਹੀ ਇਕ ਕਲਾਸ ਹੈ।


Karan Kumar

Content Editor

Related News