ਮਣੀਪੁਰ ''ਚ 4.8 ਦੀ ਤੀਬਰਤਾ ਨਾਲ ਆਇਆ ਭੂਚਾਲ, ਦੋ ਲੋਕ ਜ਼ਖਮੀ

10/03/2019 6:25:23 PM

ਇੰਫਾਲ— ਮਣੀਪੁਰ 'ਚ ਵੀਰਵਾਰ ਨੂੰ ਸਵੇਰੇ 4.8 ਤੀਬਰਤਾ ਦਾ ਭੂਚਾਲ ਆਉਣ ਤੋਂ ਬਾਅਦ ਦੋ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਮੌਸਮ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਭੂਚਾਲ ਸਵੇਰੇ 11.54 ਮਿੰਟ 'ਤੇ ਆਇਆ ਅਤੇ ਇਸ ਦਾ ਕੇਂਦਰ ਇੰਫਾਲ ਜ਼ਿਲੇ 'ਚ 40 ਕਿਲੋਮੀਟਰ ਦੀ ਡੂੰਘਾਈ 'ਚ ਸੀ। ਪੋਰੋਮਪਤ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਚੱਲਦੇ ਇੰਫਾਲ ਪੂਰਬੀ ਜ਼ਿਲੇ 'ਚ ਵਾਂਗਖੇਈ ਐਂਡਰੋ ਬੱਸ ਪਾਰਕਿੰਗ ਖੇਤਰ 'ਚ ਇਕ ਇਮਾਰਤ ਦੀ ਛੱਤ ਢਹਿ ਜਾਣ ਕਾਰਨ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Inder Prajapati

Content Editor

Related News